ਅਮਰਪੁਰੀ ਸਕੂਲ ਦੀ ਪ੍ਰਿੰਸੀਪਲ ਨੂੰ ‘ਟਾਈਮਸ ਆਫ ਇੰਡੀਆ’ ਨੇ ਕੀਤਾ ਸਨਮਾਨਤ

Sunday, Aug 12, 2018 - 02:21 AM (IST)

ਅਮਰਪੁਰੀ ਸਕੂਲ ਦੀ ਪ੍ਰਿੰਸੀਪਲ ਨੂੰ ‘ਟਾਈਮਸ ਆਫ ਇੰਡੀਆ’ ਨੇ ਕੀਤਾ ਸਨਮਾਨਤ

ਖਡੂਰ ਸਾਹਿਬ (ਖਹਿਰਾ)- ‘ਟਾਈਮਸ ਆਫ ਇੰਡੀਆ’ ਵੱਲੋਂ ਚਿੱਤਕਾਰਾ  ਯੂਨੀਵਰਸਿਟੀ  ਰਾਜਪੁਰਾ ਵਿਖੇ ਇਕ ਉੱਚ ਪੱਧਰ  ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ  ਸਮੁੱਚੇ ਭਾਰਤ ਦੇ  ਸਕੂਲਾਂ ਦੇ ਪ੍ਰਿੰਸੀਪਲਾਂ ਵੱਲੋਂ ਹਿੱਸਾ ਲਿਆ ਗਿਆ। ‘ਟਾਈਮਸ ਆਫ  ਇੰਡੀਆ’ ਵੱਲੋਂ ਲਗਭਗ  150 ਸਕੂਲਾਂ ਦੇ ਪ੍ਰਿੰਸੀਪਲਾਂ  ਨੂੰ  ਨਾਮਜ਼ਦ ਕੀਤਾ ਗਿਆ।  ਜਿਨ੍ਹਾਂ ’ਚੋਂ ਅਮਰਪੁਰੀ  ਪਬਲਿਕ ਸਕੂਲ ਗੋਇੰਦਵਾਲ ਸਾਹਿਬ ਲਈ ਬਹੁਤ ਮਾਣ ਅਤੇ ਫਕਰ ਦੀ  ਗੱਲ ਹੈ ਕਿ ਸਕੂਲ ਦੀ  ਪ੍ਰਿੰਸੀਪਲ ਸ਼੍ਰੀਮਤੀ ਅਨੁਰਾਧਾ ਚੰਦੇਲ ਨੂੰ ਚਿੱਤਕਾਰਾ  ਯੂਨੀਵਰਸਿਟੀ ਦੀ ਪ੍ਰੋ. ਵਾਈਸ  ਚਾਂਸਲਰ ਸ਼੍ਰੀਮਤੀ ਮਧੂ ਚਿੱਤਕਾਰਾ ਵੱਲੋਂ  ਵਿੱਦਿਆ ਦੇ  ਖੇਤਰ ’ਚ ਪਾਏ ਯੋਗਦਾਨ ਕਰਕੇ  ਅਵਾਰਡ ਦੇ ਕੇ ਵਡਿਆਇਆ ਗਿਆ। ਇਸ ਮੌਕੇ ’ਤੇ ਸਕੂਲ  ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ  ਵੱਲੋਂ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੂੰ ਵਧਾਈ  ਦਿੱਤੀ ਗਈ। 


Related News