ਅਮਰਨਾਥ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖਬਰੀ, ਮਿਲਣਗੀਆਂ ਇਹ ਖਾਸ ਸਹੂਲਤਾਂ

Sunday, Feb 04, 2018 - 01:16 PM (IST)

ਚੰਡੀਗੜ੍ਹ/ਜੰਮੂ ਕਸ਼ਮੀਰ— ਬਾਬਾ ਅਮਰਨਾਥ ਬਰਫਾਨੀ ਦੀ ਰਾਹ 'ਚ ਭੰਡਾਰਾ ਲਗਾਉਣ ਦੇ ਨਾਲ ਹੀ ਨਾਲ ਭਗਵਾਨ ਸ਼ਿਵ ਦੇ ਭਗਤਾਂ ਨੂੰ ਵਧੀਆ ਅਤੇ ਖਾਸ ਘਰ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਹ ਸਹੂਲਤਾਂ ਚੰਡੀਗੜ੍ਹ ਦੀ ਸੰਸਥਾ ਸ਼ਿਵ ਪਾਰਵਤੀ ਸੇਵਾਦਲ ਵੱਲੋਂ ਦਿੱਤੀਆਂ ਜਾਣਗੀਆਂ। ਇਸੇ ਨੂੰ ਲੈ ਕੇ ਇਸ ਸੰਸਥਾ ਦੀ ਮੀਟਿੰਗ ਸੈਕਟਰ-26 'ਚ ਸਥਿਤ ਸਤਿਸੰਗ ਭਵਨ 'ਚ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸ਼ਿਵ ਪਾਰਵਤੀ ਸੇਵਾਦਲ ਦੇ ਪ੍ਰਧਾਨ ਰਾਜੇਂਦਰ ਸਿੰਘ ਨੇ ਕੀਤੀ। ਰਾਜੇਂਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਬਾਬਾ ਦੇ ਭਗਤਾਂ ਲਈ ਬਾਲਟਾਲ ਅਤੇ ਦੁਮੇਲ 'ਚ ਭੰਡਾਰੇ ਦਾ ਆਯੋਜਨ ਹੋਵੇਗਾ। ਭਗਤਾਂ ਨੂੰ ਘਰ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮੀਟਿੰਗ 'ਚ ਸ਼ਿਵ ਪਾਰਵਤੀ ਦੇ ਸੇਵਾਦਲ ਦੇ ਇਕਾਈਆਂ ਦੇ ਅਹੁਦਾ ਅਧਿਕਾਰੀਆਂ ਨੇ ਹਿੱਸਾ ਲਿਆ। ਸੰਸਥਾ ਦੇ ਪ੍ਰੈੱਸ ਸਕੱਤਰ ਪੰਕਜ ਚੁੰਘ ਨੇ ਦੱਸਿਆ ਕਿ ਪਿਛਲੇ ਸਾਲ ਦੇ ਭੰਡਾਰੇ 'ਚ ਕਰੀਬ 70 ਲੱਖ ਰੁਪਏ ਖਰਚ ਹੋਏ ਸਨ। ਇਸ ਵਾਰ ਦੋ ਮਹੀਨਿਆਂ ਤੱਕ ਭੰਡਾਰਾ ਚੱਲੇਗਾ, ਇਸ ਲਈ ਇਸ ਸਾਲ 90 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਮੀਟਿੰਗ 'ਚ ਸਲਾਹਕਾਰ ਰਜਿੰਦਰ ਕੁਮਾਰ ਦੇ ਇਲਾਵਾ ਰਾਜੀਵ ਕੁਮਾਰ, ਵਿਕਰਮ ਸਿੰਘ, ਬਿੱਟੂ ਸਮੇਤ ਹੋਰ ਅਹੁਦਾ ਅਧਿਕਾਰੀਆਂ ਨੇ ਹਿੱਸਾ ਲਿਆ। 
ਇਹ ਮਿਲਣਗੀਆਂ ਸਹੂਲਤਾਂ 
24 ਘੰਟੇ ਨਾਨ ਸਟਾਪ ਭੰਡਾਰਾ ਚਲਾਇਆ ਜਾਵੇਗਾ। ਭਗਤਾਂ ਲਈ ਗਰਮ ਪਾਣੀ ਦੀ ਸਹੂਲਤ, ਰਹਿਣ ਦੀ ਸਹੂਲਤ, ਪੈਰਾਂ ਦੀ ਥਕਾਵਟ ਦੂਰ ਕਰਨ ਲਈ ਫੁੱਟ ਮਸਾਜਰ, ਕਿਸੇ ਭਗਤ ਨੂੰ ਸਾਹ ਦੀ ਮੁਸ਼ਕਿਲ ਹੈ ਤਾਂ ਆਕਸੀਜ਼ਨ ਦੀ ਸਹੂਲਤ ਵੀ ਸ਼ਿਵ ਪਾਰਵਤੀ ਸੇਵਾਦਲ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਲਈ ਆਕਸੀਜ਼ਨ ਮੈਕਿੰਗ ਮਸ਼ੀਨ ਦੀ ਵਿਵਸਥਾ ਹੋਵੇਗੀ। ਕੰਬਲ ਅਤੇ ਰਜਾਈ ਦੀ ਵੀ ਵਿਵਸਥਾ ਹੋਵੇਗੀ। ਗੰਭੀਰ ਰੂਪ ਨਾਲ ਬੀਮਾਰ ਲੋਕਾਂ ਲਈ ਵੈਂਟੀਲੇਟਰ ਯੁਕਤ ਐਂਬੂਲੈਂਸ ਵੀ ਕੰਪਲੈਕਸ 'ਚ ਤਿਆਰ ਹੋਵੇਗੀ। ਬਾਬਾ ਬਰਫਾਨੀ ਲਈ ਦੇਸ਼ 'ਚੋਂ ਕਰੀਬ 150 ਭੰਡਾਰਾ ਕਮੇਟੀਆਂ ਭੰਡਾਰਾ ਲਗਾਉਂਦੀਆਂ ਹਨ।


Related News