'ਸਾਇਰਨ ਵੱਜਦੇ ਹੀ ਸਾਰੀਆਂ ਲਾਈਟਾਂ ਹੋ ਜਾਣ ਬੰਦ! ਪੜ੍ਹੋ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮ
Wednesday, May 07, 2025 - 10:49 AM (IST)

ਫਾਜ਼ਿਲਕਾ (ਲੀਲਾਧਰ) : ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਬਲੈਕਆਉਟ ਦਾ ਅਭਿਆਸ ਫਾਜ਼ਿਲਕਾ ਜ਼ਿਲ੍ਹੇ 'ਚ 7 ਮਈ 2025 ਦਿਨ ਬੁੱਧਵਾਰ ਨੂੰ ਰਾਤ 10 ਵਜੇ ਤੋਂ 10.30 ਵਜੇ ਤੱਕ ਹੋਵੇਗਾ। ਇਸ ਸਬੰਧੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਡਾ. ਮਨਦੀਪ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜ਼ਿਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ 'ਚ ਲੋਕ ਤਰ੍ਹਾਂ ਦੀਆਂ ਲਾਈਟਾਂ ਬੰਦ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਇਹ ਇਕ ਆਮ ਰਿਹਰਸਲ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ 'ਚ ਨਹੀਂ ਆਉਣਾ ਹੈ ਪਰ ਉਨ੍ਹਾਂ ਅਪੀਲ ਕੀਤੀ ਕਿ ਸਾਰੇ ਜ਼ਿਲ੍ਹਾ ਵਾਸੀ ਇਸ ਰਿਹਰਸਲ 'ਚ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ : 'ਆਪਰੇਸ਼ਨ ਸਿੰਦੂਰ' ਮਗਰੋਂ CM ਭਗਵੰਤ ਮਾਨ ਦਾ ਵੱਡਾ ਬਿਆਨ, 'ਸਾਨੂੰ ਭਾਰਤੀ ਫ਼ੌਜ 'ਤੇ ਮਾਣ'
ਇਸ ਤੋਂ ਬਿਨਾਂ ਦਿਨ ਵੇਲੇ ਸਵੇਰੇ 11 ਵਜੇ ਮੌਕ ਡਰਿੱਲ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬਲੈਕਆਉਟ ਦੀ ਸ਼ੁਰੂਆਤ ਲਈ ਸਾਇਰਨ ਵੱਜੇਗਾ, ਜਦ ਸਾਇਰਨ ਵੱਜੇ ਤਾਂ ਤੁਰੰਤ ਸਾਰੀਆਂ ਲਾਈਟਾਂ ਬੰਦ ਕਰ ਦੇਣੀਆਂ ਹਨ ਅਤੇ ਬਲੈਕਆਉਟ ਦੇ ਸਮੇਂ ਦੀ ਸਮਾਪਤੀ 'ਤੇ ਵੀ ਸਾਇਰਨ ਵੱਜੇਗਾ, ਜਿਸ ਤੋਂ ਬਾਅਦ ਲਾਈਟਾਂ ਜਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬਲੈਕਆਊਟ ਸਮੇਂ ਕਿਸੇ ਵੀ ਕਿਸਮ ਦੀ ਲਾਈਟ ਨਹੀਂ ਜਗਾਉਣੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋ ਗਿਆ ਬੰਦ! ਰੱਦ ਹੋ ਗਈਆਂ ਸਾਰੀਆਂ ਉਡਾਣਾਂ
ਜੇਕਰ ਘਰ 'ਚ ਇਨਵਰਟਰ ਹੈ ਤਾਂ ਉਸ ਤੋਂ ਚੱਲਣ ਵਾਲੀਆਂ ਲਾਈਟਾਂ ਵੀ ਬੰਦ ਕਰ ਦੇਣੀਆਂ ਹੈ। ਸਟਰੀਟ ਲਾਈਟ ਵੀ ਇਸ ਸਮੇਂ ਬੰਦ ਰੱਖੀ ਜਾਣੀ ਹੈ। ਇਸ ਸਮੇਂ ਦੌਰਾਨ ਜੇਕਰ ਤੁਸੀਂ ਸਫ਼ਰ 'ਤੇ ਹੋ ਤਾਂ ਆਪਣਾ ਵਾਹਨ ਸੜਕ ਦੇ ਕਿਨਾਰੇ ਸੁਰੱਖਿਅਤ ਥਾਂ 'ਤੇ ਰੋਕ ਕੇ ਵਾਹਨ ਦੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ। ਕਈ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਵੀ ਲਾਈਟ ਲੱਗੀ ਹੁੰਦੀ ਹੈ। ਅਜਿਹੀਆਂ ਲਾਈਟਾਂ ਵੀ ਬੰਦ ਰੱਖਣੀਆਂ ਹਨ। ਇਸੇ ਤਰ੍ਹਾਂ ਬਿਜਲੀ ਨਿਗਮ ਵੱਲੋਂ ਇਸ ਸਮੇਂ ਦੌਰਾਨ ਬਿਜਲੀ ਬੰਦ ਕਰ ਦਿੱਤੀ ਜਾਵੇਗੀ ਤਾਂ ਕੋਈ ਵੀ ਨਾਗਰਿਕ ਜਨਰੇਟਰ ਜਾਂ ਇਨਵਰਟਰ ਰਾਹੀਂ ਵੀ ਰੌਸ਼ਨੀ ਕਰਨ ਲਈ ਕੋਈ ਲਾਈਟ ਨਾ ਜਗਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8