ਯੂਨੀਕ ਨੰਬਰ ਦੇ ਬਿਨਾਂ ਸਾਰੇ ਅਸਲਾ ਲਾਇਸੈਂਸ ਹੋਣਗੇ ਗ਼ੈਰ-ਕਾਨੂੰਨੀ

01/10/2018 6:25:59 AM

ਅੰਮ੍ਰਿਤਸਰ,   (ਨੀਰਜ)-  ਅੱਤਵਾਦੀਆਂ, ਖਤਰਨਾਕ ਗੈਂਗਸਟਰ ਅਤੇ ਅਸਮਾਜਿਕ ਅਨਸਰਾਂ ਤੋਂ ਆਏ ਦਿਨ ਖਤਰਨਾਕ ਹਥਿਆਰ ਅਤੇ ਜਾਅਲੀ ਅਸਲਾ ਲਾਇਸੈਂਸ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਉਣ ਦੇ ਬਾਅਦ ਅਤੇ ਪੂਰੇ ਦੇਸ਼ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਜਾਅਲੀ ਅਸਲਾ ਲਾਇਸੈਂਸਾਂ ਦੀ ਘਪਲੇਬਾਜ਼ੀ ਦੇ ਪਰਦਾਫਾਸ਼ ਦੇ ਬਾਅਦ ਜਿਥੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਅਸਲਾ ਲਾਇਸੈਂਸਾਂ ਨੂੰ ਆਨਲਾਈਨ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਉਥੇ ਹੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਬਿਨਾਂ ਯੂਨੀਕ ਆਈ. ਡੀ. ਨੰਬਰ ਦੇ ਸਾਰੇ ਅਸਲਾ ਲਾਇਸੈਂਸਾਂ ਅਤੇ ਹਥਿਆਰਾਂ ਨੂੰ ਗ਼ੈਰ-ਕਾਨੂੰਨੀ ਐਲਾਨ ਕਰ ਦਿੱਤਾ ਹੈ। 
ਜਾਣਕਾਰੀ ਅਨੁਸਾਰ ਡੀ. ਸੀ. ਕਮਲਦੀਪ ਸਿੰਘ ਸੰਘਾ ਨੇ ਇਕ ਹੁਕਮ ਜਾਰੀ ਕਰਦੇ ਹੋਏ ਜ਼ਿਲੇ ਦੇ ਸਾਰੇ ਅਸਲਾ ਲਾਇਸੈਂਸਧਾਰਕਾਂ ਨੂੰ ਚਾਹੇ ਉਹ ਨਵੇਂ ਹਨ ਜਾਂ ਫਿਰ ਪੁਰਾਣੇ ਸਾਰਿਆਂ ਨੂੰ ਅਸਲਾ ਬ੍ਰਾਂਚ ਵਿਚ ਆਪਣੇ-ਆਪਣੇ ਅਸਲਾ ਲਾਇਸੈਂਸ ਜਮ੍ਹਾ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਇਸ 'ਤੇ ਯੂਨੀਕ ਆਈ. ਡੀ. ਨੰਬਰ ਲਾਇਆ ਜਾ ਸਕੇ ਇਸ ਲਈ ਸਾਰੇ ਅਸਲਾ ਲਾਇਸੈਂਸਧਾਰਕਾਂ ਨੂੰ 31 ਜਨਵਰੀ, 2017 ਤੱਕ ਅਸਲਾ ਬ੍ਰਾਂਚ ਵਿਚ ਆਪਣੇ-ਆਪਣੇ ਲਾਇਸੈਂਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ।
ਡੀ. ਸੀ. ਨੇ ਦੱਸਿਆ ਕਿ ਬਿਨਾਂ ਯੂ. ਆਈ. ਡੀ. ਨੰਬਰ ਦੇ ਕਿਸੇ ਵੀ ਤਰ੍ਹਾਂ ਦਾ ਅਸਲਾ ਅਤੇ ਅਸਲਾ ਲਾਇਸੈਂਸ ਗ਼ੈਰ-ਕਾਨੂੰਨੀ ਹੋਵੇਗਾ। ਉਥੇ ਹੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਅਸਲਾ ਲਾਇਸੈਂਸਧਾਰਕਾਂ ਵਿਚ ਹੜਕੰਪ ਦੀ ਹਾਲਤ ਬਣ ਗਈ ਹੈ ਕਿਉਂਕਿ ਸਾਰੇ ਅਸਲਾ ਲਾਇਸੈਂਸ ਹੋਲਡਰ ਸਰਕਾਰੀ ਫੀਸਾਂ ਭਰਨ ਦੇ ਬਾਅਦ ਅਤੇ ਸਾਰੀ ਕਾਨੂੰਨੀ ਬੇਨਿਯਮੀਆਂ ਪੂਰੀਆਂ ਕਰਨ ਦੇ ਬਾਅਦ ਹੀ ਅਸਲਾ ਲਾਇਸੈਂਸ ਬਣਾਉਂਦੇ ਹਨ । ਇਸ ਲਈ ਬਕਾਇਦਾ ਏ. ਡੀ. ਸੀ.  (ਜ) ਦੇ ਦਫਤਰ ਵਿਚ ਨਵੇਂ ਅਸਲਾ ਲਾਇਸੈਂਸ ਬਣਾਉਣ ਅਤੇ ਉਨ੍ਹਾਂ ਨੂੰ ਰੀਨਿਊ ਕਰਨ ਦਾ ਕੰਮ ਕੀਤਾ ਜਾਂਦਾ ਹੈ ਫਿਲਹਾਲ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਸ ਐਲਾਨ ਨਾਲ ਆਉਣ ਵਾਲੇ ਦਿਨਾਂ ਵਿਚ ਅਸਲਾ ਲਾਇਸੈਂਸ ਬ੍ਰਾਂਚ ਵਿਚ ਭਾਰੀ ਭੀੜ ਲੱਗਣ ਦੀ ਵੀ ਹਾਲਾਤ ਜ਼ਰੂਰ ਬਣਨਗੇ। ਜ਼ਿਲੇ ਵਿਚ 22 ਹਜ਼ਾਰ ਦੇ ਕਰੀਬ ਅਸਲਾ ਲਾਇਸੈਂਸ
ਅਸਲਾ ਲਾਇਸੈਂਸਾਂ ਦੇ ਮਾਮਲੇ ਵਿਚ ਜ਼ਿਲਾ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਡੀ. ਸੀ. ਦਫਤਰ ਜਿਸ ਵਿਚ ਪੂਰਾ ਦਿਹਾਤੀ ਇਲਾਕਾ ਆਉਂਦਾ ਹੈ, ਇਸ ਦੇ ਅਧਿਕਾਰ ਖੇਤਰ ਵਿਚ 22 ਹਜ਼ਾਰ ਦੇ ਲਗਭਗ ਅਸਲਾ ਲਾਇਸੈਂਸ ਹਨ। ਇਸ ਦੇ ਇਲਾਵਾ ਪੁਲਸ ਕਮਿਸ਼ਨਰ ਦੇ ਅਧਿਕਾਰ ਖੇਤਰ ਜਿਸ ਵਿਚ ਡੀ. ਸੀ. ਪੀ. ਵੱਲੋਂ ਵੱਖ ਤੋਂ ਸ਼ਹਿਰੀ ਇਲਾਕਿਆਂ ਦੇ ਨਾਗਰਿਕਾਂ ਨੂੰ ਅਸਲਾ ਲਾਇਸੈਂਸ ਜਾਰੀ ਕੀਤੇ ਗਏ ਹਨ ਫਿਲਹਾਲ ਕੇਂਦਰੀ ਗਹਿ ਮੰਤਰਾਲੇ ਵੱਲੋਂ ਜਾਰੀ ਇਹ ਹੁਕਮ ਦਿਹਾਤੀ ਅਤੇ ਸ਼ਹਿਰੀ ਸਾਰੇ ਇਲਾਕਿਆਂ ਲਈ ਜਾਰੀ ਕੀਤਾ ਗਿਆ ਹੈ।
ਕਾਰਜਕਾਰੀ ਨਿਆਂ-ਅਧਿਕਾਰੀ ਰਵਿੰਦਰ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ
ਡੀ. ਸੀ. ਕਮਲਦੀਪ ਸਿੰਘ ਸੰਘਾ ਵੱਲੋਂ ਅਸਲਾ ਲਾਇਸੈਂਸਾਂ ਨੂੰ ਯੂ. ਆਈ. ਡੀ. ਨੰਬਰ ਦੇ ਨਾਲ ਅਟੈਚ ਕਰਨ ਲਈ ਜਿਥੇ ਅਸਲਾ ਬ੍ਰਾਂਚ ਵਿਚ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਉਥੇ ਹੀ ਇਸ ਕੰਮ ਲਈ ਕਾਰਜਕਾਰੀ ਨਿਆਂ-ਅਧਿਕਾਰੀ ਰਵਿੰਦਰ ਸਿੰਘ ਨੂੰ ਸਾਰੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਤੈਅ ਸਮਾਂ ਵਿਧੀ ਨਾਲ ਪਹਿਲਾਂ ਇਸ ਕੰਮ ਨੂੰ ਪੂਰਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਮਾਮਲੇ ਵਿਚ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਰਵਿੰਦਰ ਸਿੰਘ ਦੀ ਹੀ ਰਹੇਗੀ।
ਅੰਮ੍ਰਿਤਸਰ ਵਿਚ ਹੋਇਆ ਸਭ ਤੋਂ ਵੱਡੀ ਅਸਲਾ ਲਾਇਸੈਂਸ ਗੜਬੜੀ ਘਪਲਾ
ਅਸਲਾ ਲਾਇਸੈਂਸਾਂ ਨੂੰ ਆਨਲਾਈਨ ਕਰਨ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੀ ਇਹ ਕਾਰਵਾਈ ਇੰਝ ਹੀ ਨਹੀਂ ਕੀਤੀ ਗਈ ਸਗੋਂ ਇਸ ਦੇ ਪਿੱਛੇ ਵੱਖ-ਵੱਖ ਰਾਜਾਂ ਦੇ ਇੱਕ ਵੱਡੀ ਘਪਲੇਬਾਜ਼ੀ ਸਾਹਮਣੇ ਆਉਣ ਦੇ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਇਸ ਮਾਮਲੇ ਵਿਚ ਅੰਮ੍ਰਿਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੀ ਅਸਲਾ ਬ੍ਰਾਂਚ ਨੇ ਤਾਂ ਸਾਰੇ ਹੀ ਰਿਕਾਰਡਤੋੜ ਚੁੱਕੀ ਹੈ ਕਿਉਂਕਿ ਇਹ ਉਹੀ ਬ੍ਰਾਂਚ ਹੈ ਜਿਸ ਵਿਚ ਅਸਲਾ ਬ੍ਰਾਂਚ ਦੇ ਕੁਝ ਕਰਮਚਾਰੀਆਂ ਨੇ ਗਨ ਹਾਊਸ ਮਾਲਕਾਂ ਨਾਲ ਮਿਲੀਭੁਗਤ ਕਰ ਕੇ ਇਕ ਦੋ ਜਾਂ ਦਸ ਨਹੀਂ ਸਗੋਂ ਅਣਗਿਣਤ ਦੀ ਗਿਣਤੀ ਵਿਚ ਹੀ ਜਾਲੀ ਅਸਲਾ ਲਾਇਸੈਂਸ ਤਿਆਰ ਕਰ ਦਿੱਤੇ ਸਾਬਕਾ ਡੀ. ਸੀ. ਕਾਹਨ ਸਿੰਘ ਪੰਨੂ ਵੱਲੋਂ ਇਸ ਜਾਅਲੀ ਅਸਲਾ ਲਾਇਸੈਂਸਾਂ ਦੀ ਜਾਂਚ ਕੀਤੀ ਗਈ ਅਤੇ ਸਮੇਂ-ਸਮੇਂ 'ਤੇ ਡੀ. ਸੀ. ਰਜਤ ਅਗਰਵਾਲ ਵੱਲੋਂ ਇਸ ਜਾਅਲੀ ਅਸਲਾ ਲਾਇਸੈਂਸਾਂ ਨੂੰ ਰੱਦ ਕੀਤਾ ਗਿਆ। ਇਸ ਜਾਅਲੀ ਅਸਲਾ ਲਾਇਸੈਂਸ ਕਾਂਡ ਵਿਚ ਅੱਧਾ ਦਰਜਨ ਕਰਮਚਾਰੀਆਂ ਨੂੰ ਵੀ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਜੋ ਇਸ ਮਿਲੀਭੁਗਤ ਵਿਚ ਸ਼ਾਮਿਲ ਸਨ। 
ਪੈਲੇਸਾਂ ਵਿਚ ਆਏ ਦਿਨ ਹੋਣ ਵਾਲੇ ਗੋਲੀਕਾਂਡ 'ਤੇ ਵੀ ਸਰਕਾਰ ਸਖ਼ਤ
ਅਸਲਾ ਲਾਇਸੈਂਸਾਂ ਹਥਿਆਰਾਂ ਦੇ ਮਾਮਲੇ ਵਿਚ ਇਸ ਸਮੇਂ ਪੂਰਾ ਦੇਸ਼ ਹੀ ਪ੍ਰੇਸ਼ਾਨੀ ਵਿਚ ਹੈ ਕਿਉਂਕਿ ਕੁਝ ਲੋਕ ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਵਿਚ ਹਵਾਈ ਫਾਇਰ ਕਰਨ ਦਾ ਰਿਵਾਜ ਬਣਾ ਚੁੱਕੇ ਹਨ ਜੋ ਅਤਿਅੰਤ ਹੀ ਖਤਰਨਾਕ ਸਾਬਤ ਹੋ ਰਿਹਾ ਹੈ ਮੁੱਖ ਰੂਪ 'ਚ ਪੰਜਾਬ, ਹਰਿਆਣਾ, ਯੂ. ਪੀ. ਅਤੇ ਰਾਜਸਥਾਨ ਜਿਵੇਂ ਰਾਜਾਂ ਵਿਚ ਆਏ ਦਿਨ ਵਿਆਹ ਸ਼ਾਦੀਆਂ ਵਿਚ ਗੋਲੀਕਾਂਡ ਦੇ ਮਾਮਲੇ ਸਾਹਮਣੇ ਆ ਰਹੇ ਹਨ ਇਥੋਂ ਤੱਕ ਕਿ ਕੁਝ ਵੱਡੇ ਨੇਤਾ ਵੀ ਖੁਸ਼ੀ ਦੇ ਮੌਕਿਆਂ 'ਤੇ ਹਵਾਈ ਫਾਇਰਿੰਗ ਕਰਨ ਦਾ ਸ਼ੌਕ ਪਾਲ ਚੁੱਕੇ ਹਨ।  ਪੰਜਾਬ ਦੀ ਗੱਲ ਕਰੀਏ ਤਾਂ ਕੁਝ ਮਹੀਨੇ ਪਹਿਲਾਂ ਹੀ ਇਕ ਰਿਜ਼ੋਰਟ ਵਿਚ ਡਾਂਸ ਕਰ ਰਹੀ ਡਾਂਸਰ ਦੀ ਬੁਰੀ ਤਰ੍ਹਾਂ ਨਾਲ ਹਵਾਈ ਫਾਇਰ ਦੇ ਕਾਰਨ ਹੋਈ ਹੱਤਿਆ ਦੇ ਮਾਮਲੇ ਵਿਚ ਤਾਂ ਅਦਾਲਤ ਨੂੰ ਵੀ ਦਖਲ ਦੇਣਾ ਪਿਆ ਅਤੇ ਅਸਲਾ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਸਖ਼ਤ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। 


Related News