ਪੈਣ ਵਾਲੀ ਹੈ ਕੜਾਕੇ ਦੀ ਠੰਡ, ਇਸ ਤਾਰੀਖ਼ ਤੱਕ ਜਾਰੀ ਹੋਇਆ Alert

Tuesday, Nov 19, 2024 - 09:56 AM (IST)

ਪੈਣ ਵਾਲੀ ਹੈ ਕੜਾਕੇ ਦੀ ਠੰਡ, ਇਸ ਤਾਰੀਖ਼ ਤੱਕ ਜਾਰੀ ਹੋਇਆ Alert

ਚੰਡੀਗੜ੍ਹ (ਅਧੀਰ ਰੋਹਾਲ) : ਆਮ ਤੌਰ ’ਤੇ ਸ਼ਹਿਰ ਅਤੇ ਆਸ-ਪਾਸ ਦੇ ਏਰੀਏ 'ਚ ਸਵੇਰ ਦੇ ਸਮੇਂ ਦਸੰਬਰ ਦੇ ਦੂਜੇ ਪਖਵਾੜੇ ਵਾਲਾ ਕੋਹਰਾ ਇਸ ਵਾਰ ਨਵੰਬਰ ਦੇ ਦੂਜੇ ਪਖਵਾੜੇ 'ਚ ਠੰਡ ਦੇ ਨਾਲ ਆ ਗਿਆ ਹੈ। ਸ਼ਹਿਰ 'ਚ ਪਿਛਲੇ 2 ਦਿਨਾਂ ਤੋਂ ਪੈ ਰਹੇ ਕੋਹਰੇ ਕਾਰਨ ਰਾਤ ਸਮੇਂ ਕਈ ਹਿੱਸਿਆਂ 'ਚ ਵਿਜ਼ੀਬਿਲਟੀ 100 ਮੀਟਰ ਤੱਕ ਡਿੱਗ ਰਹੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ 23 ਨਵੰਬਰ ਤੱਕ ਸ਼ਹਿਰ 'ਚ ਸੰਘਣਾ ਕੋਹਰਾ ਹੋਵੇਗਾ। ਕੋਹਰੇ ਦੇ ਨਾਲ-ਨਾਲ ਸਵੇਰੇ-ਸ਼ਾਮ ਠੰਡ ਵੀ ਵੱਧ ਰਹੀ ਹੈ। ਰਾਤ ਦਾ ਤਾਪਮਾਨ ਹੁਣ ਲਗਾਤਾਰ 15 ਡਿਗਰੀ ਤੋਂ ਹੇਠਾਂ ਜਾ ਰਿਹਾ ਹੈ, ਜਦੋਂ ਕਿ ਪਿਛਲੇ 8 ਦਿਨਾਂ ਤੋਂ ਦਿਨ ਦਾ ਤਾਪਮਾਨ ਵੀ 8 ਡਿਗਰੀ ਹੇਠਾਂ ਆ ਗਿਆ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਅਨੁਸਾਰ ਫਿਲਹਾਲ ਹਾਲੇ 10 ਦਿਨਾਂ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ 11 ਦਿਨਾਂ ਤੱਕ ਅਚਾਨਕ ਪ੍ਰਦੂਸ਼ਣ ਦਾ ਸਾਹਮਣਾ ਕਰਨ ਤੋਂ ਬਾਅਦ ਸ਼ਹਿਰ ਦੇ ਏਅਰ ਕੁਆਲਟੀ ਇੰਡੈਕਸ ਵਿਚ ਕਾਫੀ ਹੱਦ ਤੱਕ ਸੁਧਾਰ ਹੈ, ਪਰ ਹਾਲੇ ਇਹ ਪੂਅਰ ਭਾਵ ਖ਼ਰਾਬ ਦੀ ਸ਼੍ਰੇਣੀ ਤੋਂ ਬਾਹਰ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਧੜ ਨਾਲੋਂ ਵੱਖ ਹੋ ਜ਼ਮੀਨ 'ਤੇ ਡਿੱਗੀ ਧੌਣ, ਪੰਜਾਬ 'ਚ ਵਿਆਹ ਵਾਲੇ ਘਰ ਰੂਹ ਕੰਬਾਊ ਮੌਤ
ਕਸ਼ਮੀਰ-ਹਿਮਾਚਲ ਦੀ ਬਰਫ਼ ਤੋਂ ਬਾਅਦ ਉੱਤਰੀ ਹਵਾਵਾਂ ਨਾਲ ਠੰਡ ਜਲਦੀ
ਪਿਛਲੇ 10 ਦਿਨਾਂ 'ਚ ਕਸ਼ਮੀਰ ਅਤੇ ਹਿਮਾਚਲ ਦੇ ਉੱਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਦੇ ਦੋ ਸਪੈਲ ਆ ਚੁੱਕੇ ਹਨ। ਇਹ ਬਰਫ਼ਬਾਰੀ ਹੋਰ ਸਾਲਾਂ ਦੇ ਮੁਕਾਬਲੇ ਦੇਰ ਨਾਲ ਹੋਈ ਹੈ, ਪਰ ਇਸ ਦਾ ਅਸਰ ਚੰਡੀਗੜ੍ਹ ਸਮੇਤ ਮੈਦਾਨੀ ਇਲਾਕਿਆਂ 'ਤੇ ਦਸੰਬਰ ਦੀ ਜਗ੍ਹਾ ਨਵੰਬਰ ਵਿਚ ਹੀ ਮਹਿਸੂਸ ਹੋ ਰਿਹਾ ਹੈ। ਠੰਡ ਅਤੇ ਕੋਹਰਾ ਜਲਦੀ ਆਉਣ ਦਾ ਕਾਰਨ ਇਸ ਸਾਲ ਹਵਾ ਦਾ ਪੈਟਰਨ ਹੈ। ਹਰ ਸਾਲ ਲਗਾਤਾਰ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਹਵਾਵਾਂ ਦੀ ਦਿਸ਼ਾ ਪੱਛਮ ਤੋਂ ਉੱਤਰ ਜਾਂ ਪੂਰਬ ਵੱਲ ਹੁੰਦੀ ਸੀ ਪਰ ਇਸ ਵਾਰ ਵੈਸਟਰਨ ਡਿਸਟਰਬੈਂਸ ਸਰਗਰਮ ਨਾ ਹੋਣ ਨਾਲ ਪਿਛਲੇ ਤਿੰਨ ਹਫ਼ਤਿਆਂ ਤੋਂ ਹਵਾਵਾਂ ਦਾ ਰੁਖ ਉੱਤਰ ਤੋਂ ਪੱਛਮ ਵੱਲ ਹੈ। ਕਸ਼ਮੀਰ ਅਤੇ ਹਿਮਾਚਲ 'ਚ ਬਰਫ਼ਬਾਰੀ ਤੋਂ ਬਾਅਦ ਠੰਡੇ ਹੋਏ ਮੌਸਮ ਨੂੰ ਕ੍ਰਾਸ ਕਰਕੇ ਆਉਣ ਵਾਲੀਆਂ ਇਹ ਠੰਡੀਆਂ ਹਵਾਵਾਂ ਮੈਦਾਨੀ ਇਲਾਕਿਆਂ 'ਚ ਪਹੁੰਚ ਰਹੀਆਂ ਹਨ। ਇਨ੍ਹਾਂ ਠੰਡੀਆਂ ਹਵਾਵਾਂ ਕਾਰਨ ਤਿੰਨ ਦਿਨਾਂ 'ਚ ਰਾਤ ਦੇ ਤਾਪਮਾਨ 'ਚ ਲਗਾਤਾਰ ਗਿਰਾਵਟ ਤੋਂ ਬਾਅਦ ਮੌਸਮ ਠੰਡਾ ਹੋ ਗਿਆ ਹੈ। ਐਤਵਾਰ ਰਾਤ ਦਾ ਤਾਪਮਾਨ 14.3 ਡਿਗਰੀ ਦਰਜ ਕੀਤਾ ਗਿਆ ਤਾਂ ਦਿਨ ਵਿਚ ਵੀ ਤਾਪਮਾਨ 25.3 ਡਿਗਰੀ ਤੋਂ ਉੱਪਰ ਨਹੀਂ ਗਿਆ। ਦਿਨ ਦੇ ਤਾਪਮਾਨ ਵਿਚ 10 ਨਵੰਬਰ ਤੋਂ ਲਗਾਤਾਰ 8 ਡਿਗਰੀ ਦੀ ਗਿਰਾਵਟ ਆਈ ਹੈ। ਠੰਡ ਦੇ ਨਾਲ ਹਵਾ ਵਿਚ ਨਮੀ ਦੇ ਕਾਰਨ ਰਾਤ ਅਤੇ ਸਵੇਰ ਵੇਲੇ ਕੋਹਰਾ ਪੈਣ ਲੱਗਿਆ ਹੈ। ਰਾਤ ਦੇ ਸਮੇਂ 12 ਤੋਂ 3 ਵਜੇ ਦੇ ਵਿਚ ਮੌਸਮ ਵਿਭਾਗ ਦੀ ਸੈਕਟਰ-39 ਸਥਿਤ ਆਬਜ਼ਰਵੇਟਰੀ ਵਿਚ ਕੋਹਰੇ ਦੇ ਵਿਚ ਵਿਜ਼ੀਬਿਲਟੀ ਡਿੱਗ ਕੇ 100 ਤੋਂ 300 ਮੀਟਰ ਤੱਕ ਡਿੱਗਣ ਦਰਜ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੀ 23 ਨਵੰਬਰ ਤੱਕ ਤਾਪਮਾਨ 'ਚ ਗਿਰਾਵਟ ਨਾਲ ਕੋਹਰਾ ਹੋਰ ਸੰਘਣਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ ਦੌਰਾਨ ਆ ਗਈ ਵੱਡੀ ਖ਼ਬਰ, ਬੇਹੱਦ Alert ਰਹਿਣ ਦੀ ਲੋੜ
ਪ੍ਰਦੂਸ਼ਣ ਵਿਚ ਕਾਫੀ ਸੁਧਾਰ, ਪਰ ਹਾਲੇ ਵੀ ਸ਼ਹਿਰ ਦੀ ਹਵਾ ਖ਼ਰਾਬ
ਨਵੰਬਰ ਦੇ ਪਹਿਲੇ ਪਖਵਾੜੇ 'ਚ ਭਾਰੀ ਪ੍ਰਦੂਸ਼ਣ ਝੇਲਣ ਤੋਂ ਬਾਅਦ ਹੁਣ ਕੁਝ ਰਾਹਤ ਹੈ। ਸੋਮਵਾਰ ਨੂੰ ਸ਼ਹਿਰ ਦਾ ਏਅਰ ਕੁਆਲਟੀ ਇੰਡੈਕਸ 268 ਮ੍ਰਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੈ। ਭਾਵ ਹਾਲੇ ਵੀ ਸ਼ਹਿਰ ਦੀ ਹਵਾ ਵਿਚ ਪ੍ਰਦੂਸ਼ਣ ਖ਼ਰਾਬ ਮਾਤਰਾ ਦੇ ਪੱਧਰ ’ਤੇ ਹੈ। ਰਾਤ ਦੇ ਸਮੇਂ ਤਾਂ ਸ਼ਹਿਰ ਦੀਆਂ ਤਿੰਨਾਂ ਆਬਜ਼ਰਵੇਟਰੀਆਂ ਵਿਚ ਹਾਲੇ ਵੀ ਪ੍ਰਦੂਸ਼ਣ ਦਾ ਪੱਧਰ 350 ਤੋਂ ਉਪਰ ਬੇਹੱਦ ਖ਼ਰਾਬ ਪੱਧਰ ਤੱਕ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਹੋਰ ਸੁਧਾਰ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News