ਲਓ ਜੀ! ਸ਼ੁੱਕਰਵਾਰ ਲਈ Alert ਹੋ ਗਿਆ ਜਾਰੀ, WEEKEND ''ਤੇ ਲੱਗਣਗੇ ਨਜ਼ਾਰੇ

Tuesday, Apr 15, 2025 - 11:24 AM (IST)

ਲਓ ਜੀ! ਸ਼ੁੱਕਰਵਾਰ ਲਈ Alert ਹੋ ਗਿਆ ਜਾਰੀ, WEEKEND ''ਤੇ ਲੱਗਣਗੇ ਨਜ਼ਾਰੇ

ਚੰਡੀਗੜ੍ਹ (ਰੋਹਾਲ) : ਇਸ ਵਾਰ ਜ਼ਿਆਦਾ ਸਪੈੱਲ ਨਾ ਆਉਣ ਜਾਂ ਕਮਜ਼ੋਰ ਪੱਛਮੀ ਗੜਬੜੀ ਦੇ ਕਾਰਨ ਸਰਦੀਆਂ 'ਚ ਬਾਰਸ਼ ਬਹੁਤ ਘੱਟ ਹੋਈ ਪਰ ਹੁਣ ਲਗਾਤਾਰ ਆ ਰਹੇ ਪੱਛਮੀ ਗੜਬੜੀ ਦੇ ਸਪੈੱਲ ਘੱਟ ਤੋਂ ਘੱਟ ਚੰਡੀਗੜ੍ਹ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਗਰਮੀ ਦੀ ਤਪਿਸ਼ ਆਉਣ ਤੋਂ ਰੋਕ ਰਹੇ ਹਨ। ਪਿਛਲੇ ਹਫ਼ਤੇ ਦੇ ਅਖ਼ੀਰ 'ਚ ਅਜਿਹੇ ਹੀ ਇਕ ਸਪੈੱਲ ਨਾਲ ਹੋਈ ਬਾਰਸ਼ ਤੋਂ ਬਾਅਦ ਪੱਛਮੀ ਗੜਬੜੀ ਦਾ ਇਕ ਹੋਰ ਸਪੈੱਲ ਸ਼ਹਿਰ ਦੇ ਤਾਪਮਾਨ ਨੂੰ ਫਿਲਹਾਲ ਵੱਧਣ ਤੋਂ ਰੋਕੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵੱਡਾ ਐਨਕਾਊਂਟਰ! ਮੁਲਜ਼ਮਾਂ ਨੇ SHO ਨਾਲ ਹੀ ਲੈ ਲਿਆ ਪੰਗਾ

ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਬਾਅਦ ਹਾਲੇ ਤਾਪਮਾਨ 35 ਡਿਗਰੀ ਤੋਂ ਉੱਪਰ ਨਹੀਂ ਗਿਆ ਹੈ। ਆਉਣ ਵਾਲੇ ਦਿਨਾਂ 'ਚ ਵੀ ਪਾਰਾ 37 ਡਿਗਰੀ ਤੋਂ ਹੇਠਾ ਹੀ ਰਹੇਗਾ, ਕਿਉਂਕਿ ਇਸ ਹਫ਼ਤੇ ਦੇ ਅਖ਼ੀਰ 'ਚ ਸਰਗਰਮ ਹੋਣ ਵਾਲੀ ਪੱਛਮੀ ਗੜਬੜੀ ਫਿਰ ਸ਼ਹਿਰ 'ਚ ਬੱਦਲਾਂ ਨੂੰ ਲੈ ਕੇ ਆ ਰਹੀ ਹੈ। ਇਸ ਸਪੈੱਲ ਨਾਲ ਆਸ-ਪਾਸ ਦੇ ਪਹਾੜੀ ਇਲਾਕਿਆਂ 'ਚ ਹੋਣ ਵਾਲੀ ਬਾਰਸ਼ ਨਾਲ ਸ਼ਹਿਰ ਨੂੰ ਵੀ ਗਰਮੀ ਤੋਂ ਰਾਹਤ ਰਹੇਗੀ ਅਤੇ ਲੋਕਾਂ ਦੇ ਵੀਕੈਂਡ 'ਤੇ ਇਸ ਮੌਸਮ ਦੌਰਾਨ ਘੁੰਮਣ-ਫਿਰਨ ਦੇ ਨਜ਼ਾਰੇ ਲੱਗ ਜਾਣਗੇ।

ਇਹ ਵੀ ਪੜ੍ਹੋ : ਬੀਬੀ ਜਗੀਰ ਕੌਰ ਦੀ ਸ਼ਖ਼ਸ ਨੂੰ ਸਖ਼ਤ ਤਾੜਨਾ! ਨਾਲ ਹੀ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਪੂਰਾ ਮਾਮਲਾ
18 ਅਪ੍ਰੈਲ ਤੋਂ ਪੱਛਮੀ ਗੜਬੜੀ ਦਾ ਨਵਾਂ ਸਪੈੱਲ
ਮੌਸਮ ਵਿਭਾਗ ਦੀ ਸੈਟੇਲਾਈਟ ਤਸਵੀਰਾਂ ਅਤੇ ਆਉਣ ਵਾਲੇ ਦਿਨਾਂ ਦੀ ਭਵਿੱਖਬਾਣੀ ਦੇ ਅਨੁਸਾਰ 18 ਅਪ੍ਰੈਲ ਸ਼ੁੱਕਰਵਾਰ ਤੋਂ ਪਹਾੜਾਂ 'ਚ ਪੱਛਮੀ ਗੜਬੜੀ ਫਿਰ ਸਰਗਰਮ ਹੋ ਰਹੀ ਹੈ। ਤਿੰਨ ਦਿਨਾਂ ਤੱਕ ਸਰਗਰਮ ਰਹਿਣ ਵਾਲੇ ਇਸ ਸਪੈੱਲ ਨਾਲ ਪਹਾੜਾਂ ਦੇ ਉੱਚੇ ਇਲਾਕਿਆਂ 'ਚ ਬਰਫ਼ ਦੇ ਨਾਲ ਹੇਠਲੇ ਇਲਾਕਿਆਂ 'ਚ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਸਪੈੱਲ ਦੇ ਕਾਰਨ ਚੰਡੀਗੜ੍ਹ ਅਤੇ ਆਸ-ਪਾਸ ਸ਼ੁੱਕਰਵਾਰ ਤੋਂ ਐਤਵਾਰ ਦੇ ਵਿਚਕਾਰ ਬੱਦਲ ਛਾਏ ਰਹਿਣ ਦੇ ਨਾਲ ਤੇਜ਼ ਧੂੜ ਭਰੀ ਹਨ੍ਹੇਰੀ ਚੱਲੇਗੀ। ਇਸੇ ਦੌਰਾਨ ਬੱਦਲਾਂ ਦੀ ਗਰਜ ਦੇ ਨਾਲ ਹਲਕੀ ਬਾਰਸ਼ ਹੋ ਸਕਦੀ ਹੈ। ਮੌਸਮ 'ਚ ਹੋਣ ਵਾਲੇ ਇਸ ਬਦਲਾਅ ਨਾਲ 23 ਤੋਂ 24 ਅਪ੍ਰੈਲ ਤੱਕ ਸ਼ਹਿਰ ਦਾ ਤਾਪਮਾਨ 39 ਡਿਗਰੀ ਤੋਂ ਹੇਠਾ ਹੀ ਰਹੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News