ਸ਼ਰਾਬ ਪੀਣ ਤੋਂ ਰੋਕਿਆ ਤਾਂ 3 ਨੂੰ ਗਰਮ ਪਾਣੀ ਪਾ ਕੇ ਸਾੜਿਆ

01/07/2018 2:55:34 PM

ਬਟਾਲਾ (ਸੈਂਡੀ) : ਬੀਤੀ ਰਾਤ ਕਾਹਨੂੰਵਾਲ ਰੋਡ 'ਤੇ ਸਥਿਤ ਹੋਟਲ 'ਚ ਇਕ ਵਿਅਕਤੀ ਨੂੰ ਸ਼ਰਾਬ ਪੀਣ ਤੋਂ ਰੋਕਣ ਤੇ ਉਸ ਵੱਲੋਂ ਗਰਮ ਪਾਣੀ ਪਾ ਕੇ ਦੂਸਰੇ ਵਿਅਕਤੀ ਨੂੰ ਸਾੜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਬਟਾਲਾ ਦੇ ਸਿਵਲ ਹਸਪਤਾਲ ਜ਼ੇਰੇ ਇਲਾਜ ਸੁਰਜੀਤ ਮਸੀਹ ਪੁੱਤਰ ਅਲੀ ਮਸੀਹ ਵਾਸੀ ਕਾਹਨੂੰਵਾਲ ਰੋਡ ਨੇ ਦੱਸਿਆ ਕਿ ਕਾਹਨੂੰਵਾਲ ਰੋਡ 'ਤੇ ਮੇਰਾ ਹੋਟਲ ਹੈ ਅਤੇ ਬੀਤੀ ਰਾਤ ਮੇਰੇ ਹੋਟਲ 'ਟ ਪੰਜਾਬ ਪੁਲਸ ਦਾ ਇਕ ਸਾਬਕਾ ਇੰਸਪੈਕਟਰ ਆਇਆ ਤਾਂ ਉਸ ਨੇ ਮੇਰੇ ਹੋਟਲ 'ਚ ਸ਼ਰਾਬ ਪੀਣ ਦੀ ਇੱਛਾ ਪ੍ਰਗਟਾਈ ਤਾਂ ਜਦੋਂ ਅਸੀਂ ਉਸ ਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰਨ 'ਤੇ ਉਸ ਨੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਤੇ ਮੇਰੇ, ਮੇਰੀ ਪਤਨੀ ਅਤੇ ਮੇਰੇ ਪੋਤਰੇ ਨੂੰ ਸੱਟਾਂ ਲੱਗਾ ਕੇ ਸਾਡੇ ਉੱਪਰ ਗਰਮ ਪਾਣੀ ਪਾ ਦਿੱਤਾ, ਜਿਸ ਨਾਲ ਉਹ ਸਾਰੇ ਬੁਰੀ ਤਰ੍ਹਾਂ ਝੁਲਸ ਗਏ।
ਇਸ ਸੰਬੰਧੀ ਜਦੋਂ ਏ.ਐਸ.ਆਈ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ  ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਪੁਲਸ ਮੁਤਾਬਕ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News