ਪੁਲਸ ਨੇ ਨਸ਼ੀਲੇ ਪਦਾਰਥ ਕੀਤੇ ਬਰਾਮਦ
Saturday, Jan 20, 2018 - 07:36 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਜ਼ਿਲੇ ਦੀ ਪੁਲਸ ਨੇ ਵੱਖ-ਵੱਖ ਕੇਸਾਂ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸ਼ੇਰਪੁਰ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਸਮੇਤ ਪੁਲਸ ਪਾਰਟੀ ਦੋਸ਼ੀ ਵਿੱਕੀ ਸਿੰਘ ਪੁੱਤਰ ਸਵ. ਗੁਲਾਲਾ ਸਿੰਘ ਵਾਸੀ ਪੱਤੀ ਖਲੀਲ ਸ਼ੇਰਪੁਰ ਨੂੰ ਕਾਬੂ ਕਰਦਿਆਂ ਉਸ ਕੋਲੋਂ 18 ਬੋਤਲਾਂ ਠੇਕਾ ਸ਼ਰਾਬ ਦੇਸੀ ਚੰਡੀਗੜ੍ਹ ਬਰਾਮਦ ਕੀਤੀਆਂ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਗਸ਼ਤ ਦੌਰਾਨ ਪੁਲਸ ਪਾਰਟੀ ਬਾਹੱਦ ਜਨਾਲ ਤੋਂ ਦੋਸ਼ੀ ਮਨਦੀਪ ਸਿੰਘ ਉਰਫ ਲਾਡੀ ਪੁੱਤਰ ਕੇਵਲ ਸਿੰਘ ਵਾਸੀ ਜਨਾਲ ਨੂੰ ਕਾਬੂ ਕਰਦਿਆਂ ਉਸ ਕੋਲੋਂ 24 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀਆਂ। ਥਾਣਾ ਧਰਮਗੜ੍ਹ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ ਬਾਹੱਦ ਗਿਦੜਿਯਾਣੀ ਤੋਂ ਪਿੰਡ ਡਸਕਾ ਨੂੰ ਜਾ ਰਹੇ ਸਨ ਤਾਂ ਬਹਾਦਰਪੁਰ ਵੱਲੋਂ ਇਕ ਨੌਜਵਾਨ, ਜਿਸ ਨੇ ਪਲਾਸਟਿਕ ਦੀ ਕੈਨੀ ਚੁੱਕੀ ਹੋਈ ਸੀ ਕਿ ਜੋ ਰੋਕ ਕੇ ਚੈੱਕ ਕਰਨ 'ਤੇ ਉਸ ਦੇ ਕਬਜ਼ੇ 'ਚੋਂ 48 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਕਾਬੂ ਕੀਤਾ ਗਿਆ। ਦੋਸ਼ੀ ਦੀ ਪਛਾਣ ਸੋਨੀ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਹਰਿਆਓਂ ਦੇ ਤੌਰ 'ਤੇ ਹੋਈ। ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਕ੍ਰਿਪਾਲ ਸਿੰਘ ਦੌਰਾਨੇ ਗਸ਼ਤ ਸਮੇਤ ਪੁਲਸ ਪਾਰਟੀ ਪੁਲ ਡਰੇਨ ਤੋਂ ਕਰੀਬ 100 ਗਜ਼ ਪਿੱਛੇ ਬਾਹੱਦ ਪਿੰਡ ਕੁਲਾਰ ਖੁਰਦ ਵਿਖੇ ਪਹੁੰਚੇ ਤਾਂ ਸੜਕ 'ਤੇ ਇਕ ਵਿਅਕਤੀ ਪਿੱਠੂ ਬੈਗ ਲੈ ਕੇ ਪੈਦਲ ਆਉਂਦਾ ਦਿਖਾਈ ਦਿੱਤਾ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿੱਛੇ ਜਾਣ ਲੱਗਾ। ਸ਼ੱਕ ਦੇ ਆਧਾਰ 'ਤੇ ਪੁਲਸ ਵੱਲੋਂ ਉਸ ਦੀ ਚੈਕਿੰਗ ਕਰਨ 'ਤੇ ਉਸ ਦੇ ਪਿੱਠੂ ਬੈਗ 'ਚੋਂ 11 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ, ਦੋਸ਼ੀ ਨਵੀਨ ਸ਼ਾਹ ਪੁੱਤਰ ਵਿਜੈ ਸ਼ਾਹ ਵਾਸੀ 168 ਸ਼ਿਵਾਲਿਕ ਐਵੇਨਿਊ ਇਆਲਖੁਰਦ ਲੁਧਿਆਣਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
Related News
ਪੁਲਸ ਨੇ ਕਾਬੂ ਕੀਤੇ ਲਗਜ਼ਰੀ ਗੱਡੀ ਵਾਲੇ ਲੁਟੇਰੇ, ਗੰਨ ਪੁਆਇੰਟ ''ਤੇ ਲੁੱਟੇ 2 ਮੋਬਾਈਲ, ਸੋਨੇ ਦੀ ਚੇਨ ਤੇ ਨਕਦੀ ਬਰਾਮਦ
