ਅਕਾਲੀ-ਭਾਜਪਾ ਸਰਕਾਰ ਨੇ ਜਨਤਾ ਨੂੰ 10 ਸਾਲ ਧੋਖੇ ''ਚ ਰੱਖਿਆ : ਦੁੱਲੂ
Sunday, Jun 11, 2017 - 12:19 AM (IST)
ਮੱਲਾਂਵਾਲਾ(ਜਸਪਾਲ ਸਿੰਘ)-ਅਕਾਲੀ-ਭਾਜਪਾ ਸਰਕਾਰ ਨੇ 'ਰਾਜ ਨਹੀਂ ਸੇਵਾ' ਦੇ ਨਾਂ 'ਤੇ 10 ਸਾਲ ਪੰਜਾਬ ਨੂੰ ਲੁੱਟਿਆ, ਜਿਸ ਨਾਲ ਜਨਤਾ ਅਕਾਲੀ-ਭਾਜਪਾ ਸਰਕਾਰ ਦੇ ਰਾਜ 'ਚ ਘੁਟਨ ਮਹਿਸੂਸ ਕਰਦੀ ਸੀ। ਇਹ ਵਿਚਾਰ ਅੰਗਰੇਜ਼ ਸਿੰਘ ਦੁੱਲੂ ਪ੍ਰਧਾਨ ਟਰੱਕ ਯੂਨੀਅਨ ਮੱਲਾਂਵਾਲਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ 10 ਸਾਲ ਧੋਖੇ 'ਚ ਫਸੀ ਰਹੀ ਤੇ ਹੁਣ ਕਿਤੇ ਉਨ੍ਹਾਂ ਨੂੰ ਆਪਣੀ ਮਨਭਾਉਂਦੀ ਸਰਕਾਰ ਪ੍ਰਾਪਤ ਹੋਈ ਹੈ, ਜਿਸ ਵੱਲੋਂ ਜਨਤਾ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਨਵੀਆਂ-ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਾਸੀਆਂ 'ਚ ਜਿਥੇ ਖੁਸ਼ੀ ਦੀ ਲਹਿਰ ਹੈ, ਉਥੇ ਨਾਲ ਹੀ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦੁੱਲੂ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਹਿਯੋਗ ਨਾਲ ਟਰੱਕ ਯੂਨੀਅਨ ਮੱਲਾਂਵਾਲਾ ਦੇ ਕੰਮ 'ਚ ਜਲਦ ਹੀ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿਛਲੇ ਸਮੇਂ 'ਚ ਮੱਲਾਂਵਾਲਾ ਦੇ ਆੜ੍ਹਤੀਆਂ, ਟਰੱਕ ਮਾਲਕਾਂ ਤੇ ਮਜ਼ਦੂਰਾਂ ਨੂੰ ਜੋ ਮੁਸ਼ਕਿਲਾਂ ਆ ਰਹੀਆਂ ਸਨ, ਉਨ੍ਹਾਂ ਤੋਂ ਛੁਟਕਾਰਾ ਮਿਲੇਗਾ ਤੇ ਹਰ ਕੰਮ ਨੂੰ ਆਸਾਨ ਬਣਾਇਆ ਜਾਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸਤਪਾਲ ਚਾਵਲਾ, ਡਾ. ਸ਼ਾਮ ਲਾਲ ਕਟਾਰੀਆ, ਰਾਜਪਾਲ ਬਹਿਲ, ਜੁਝਾਰ ਸਿੰਘ ਸੰਧੂ ਆਰਿਫ ਕੇ, ਸਤਪਾਲ ਸਿੰਘ ਦੁੱਲੂ, ਮਹਿਕ ਸਿੰਘ, ਜਰਨੈਲ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ, ਪਿਆਰਾ ਸਿੰਘ, ਕਾਬਲ ਸਿੰਘ ਆਦਿ ਹਾਜ਼ਰ ਸਨ।
