ਹਾਰੇ ਉਮੀਦਵਾਰ ਦੇ ਇਸ਼ਾਰੇ ''ਤੇ ਕੰਮ ਕਰ ਰਿਹਾ ਹੈ ਪ੍ਰਸ਼ਾਸਨ : ਕੋਹਾੜ

04/22/2017 8:21:33 AM

ਜਲੰਧਰ (ਬੁਲੰਦ) : ਪੰਜਾਬ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਆਏ ਇਕ ਮਹੀਨਾ ਬੀਤਿਆ ਹੈ ਪਰ ਇਸ ਇਕ ਮਹੀਨੇ ਵਿਚ ਹੀ ਕੈਪਟਨ ਸਰਕਾਰ ਨਾਲ ਅਕਾਲੀ ਦਲ ਦੇ ਨੇਤਾਵਾਂ ਅਤੇ ਵਿਧਾਇਕਾਂ ਦੀ ਹਾਲਤ ਖਰਾਬ ਹੋ ਗਈ ਹੈ। ਕੈਪਟਨ ਸਰਕਾਰ ਆਉਂਦੇ ਹੀ ਅਕਾਲੀਆਂ ਦਾ ਦਬਦਬਾ ਬਿਲਕੁਲ ਠੱਪ ਹੋ ਗਿਆ ਹੈ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਉਨ੍ਹਾਂ ਨੇਤਾਵਾਂ ਨੂੰ ਹੋ ਰਿਹਾ ਹੈ ਜੋ ਕਾਂਗਰਸ ਸਰਕਾਰ ਦੇ ਰਾਜ ਵਿਚ ਅਕਾਲੀ ਦਲ ਵੱਲੋਂ ਵਿਧਾਇਕ ਚੁਣੇ ਗਏ ਹਨ। ਅਜਿਹੀ ਹੀ ਹਾਲਾਤ ਦਾ ਸਾਹਮਣਾ ਸ਼ਾਹਕੋਟ ਹਲਕੇ ਤੋਂ ਅਕਾਲੀ ਦਲ ਦੇ 5ਵੀਂ ਵਾਰ ਵਿਧਾਇਕ ਚੁਣੇ ਗਏ ਸਾਬਕਾ ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਕਰਨਾ ਪੈ ਰਿਹਾ ਹੈ। ਇੱਥੋਂ ਕੋਹਾੜ ਨੇ ਇਸ ਵਾਰ ਕਾਂਗਰਸ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਹਰਾ ਕੇ ਸੀਟ ਜਿੱਤੀ ਹੈ ਪਰ ਉਨ੍ਹਾਂ ਦੀ ਇਸ ਜਿੱਤ ਦੇ ਬਾਵਜੂਦ ਜ਼ਿਲੇ ਦਾ ਪ੍ਰਸ਼ਾਸਨ ਕਾਂਗਰਸ ਸਰਕਾਰ ਦੇ ਦਬਾਅ ਵਿਚ ਹੈ। ਇਸ ਵਾਰ ਇਹ ਬੋਲਦਿਆਂ ਅਜੀਤ ਸਿੰਘ ਕੋਹਾੜ ਨੇ ਕਿਹਾ ਕਿ ਉਹ ਲਗਾਤਾਰ 5ਵੀਂ ਵਾਰ ਵਿਧਾਇਕ ਚੁਣੇ ਗਏ ਹਨ ਅਤੇ ਇਲਾਕੇ ਵਿਚ ਲੋਕ ਉਨ੍ਹਾਂ ਨੂੰ ਇਕ ਨੇਤਾ ਦੇ ਤੌਰ ''ਤੇ ਪਸੰਦ ਕਰਦੇ ਹਨ ਪਰ ਕਾਂਗਰਸ ਸਰਕਾਰ ਦੇ ਆਉਂਦੇ ਹੀ ਅਕਾਲੀ ਦਲ ਵੱਲੋਂ ਪਿੰਡਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਸਾਰੇ ਕੰਮ ਰੁਕਵਾ ਦਿੱਤੇ ਗਏ ਹਨ। ਸ਼ਹਿਰਾਂ ਦੇ ਵਿਕਾਸ ਕੰਮ ਵੀ ਠੱਪ ਕਰ ਦਿੱਤੇ ਗਏ ਹਨ। ਇਸ ਤੋਂ ਸਾਫ ਹੈ ਕਿ ਕਾਂਗਰਸ ਸਰਕਾਰ ਪੰਜਾਬ ਦੇ ਵਿਕਾਸ ਦੀ ਰਫਤਾਰ ਰੋਕਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਸਮੇਤ ਪੂਰੇ ਪੰਜਾਬ ਵਿਚ ਜਿੱਥੇ ਵੀ ਅਕਾਲੀ ਦਲ ਦੇ ਵਿਧਾਇਕ ਜਿੱਤੇ ਹਨ, ਉਥੇ ਕਾਂਗਰਸ ਦੇ ਹਾਰੇ ਉਮੀਦਵਾਰਾਂ ਨੂੰ ਸਾਰੇ ਅਧਿਕਾਰ ਦੇ ਦਿੱਤੇ ਗਏ ਹਨ। ਸਰਕਾਰ ਦੇ ਹੁਕਮਾਂ ਨਾਲ ਹਾਰੇ ਕਾਂਗਰਸੀ ਉਮੀਦਵਾਰਾਂ ਦੇ ਹੱਥਾਂ ਵਿਚ ਪ੍ਰਸ਼ਾਸਨ ਖੇਡਣ ਲੱਗਾ ਹੈ। ਉਨ੍ਹਾਂ ਦੇ ਕਹਿਣ ''ਤੇ ਹੀ ਕੋਈ ਵੀ ਕੰਮ ਹੋ ਰਿਹਾ ਹੈ। ਕੋਹਾੜ ਨੇ ਕਿਹਾ ਕਿ ਸ਼ਾਹਕੋਟ ਦਾ ਹਾਰਿਆ ਕਾਂਗਰਸੀ ਨੇਤਾ ਸਰਕਾਰੀ ਦਫਤਰਾਂ ਵਿਚ ਚੈਕਿੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾਲ-ਆਟਾ ਸਕੀਮ ਦੇ ਲਾਭਪਾਤਰੀਆਂ ਦੀ ਦੁਬਾਰਾ ਜਾਂਚ ਕਰਵਾਉਣ ਲੱਗੀ ਹੈ, ਜਿਸ ਕਾਰਨ ਅਗਲੇ 4-5 ਮਹੀਨਿਆਂ ਤੱਕ ਲੋਕ ਹਿੱਤ ਸਕੀਮ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਜੋ ਵਾਅਦੇ ਕੀਤੇ, ਸਭ ਝੂਠ ਨਿਕਲੇ। ਕੈਪਟਨ ਆਪਣੇ ਨੇਤਾਵਾਂ ਦੇ ਹੱਥਾਂ ਵਿਚ ਪ੍ਰਸ਼ਾਸਨ ਨੂੰ ਖਿਡੌਣਾ ਬਣਾ ਕੇ ਰੱਖ ਰਹੇ ਹਨ, ਜਿਸ ਦਾ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵਿਕਾਸ ''ਤੇ ਸਿੱਧਾ ਅਸਰ ਪਵੇਗਾ।

Babita Marhas

News Editor

Related News