ਸੁਖ਼ਨਾ ਝੀਲ 'ਤੇ 'ਏਅਰਸ਼ੋਅ' ਦੇਖਣ ਵਾਲਿਆਂ ਦੀ ਲੱਗ ਰਹੀ ਭੀੜ, ਲੋਕ ਭੁੱਲ ਕੇ ਵੀ ਨਾਲ ਨਾ ਲਿਜਾਣ ਇਹ ਚੀਜ਼ਾਂ (ਤਸਵੀਰਾਂ)

Thursday, Oct 06, 2022 - 12:51 PM (IST)

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਦੀ ਸੁਖ਼ਨਾ ਝੀਲ 'ਤੇ ਹੋਣ ਵਾਲੇ ਏਅਰਸ਼ੋਅ ਦੀ ਅੱਜ ਫੁੱਲ ਰਿਹਰਸਲ ਕੀਤੀ ਜਾਣੀ ਹੈ। ਇਸ ਦੌਰਾਨ ਏਅਰਫੋਰਸ ਦੇ ਜਵਾਨ ਸ਼ਹਿਰ ਵਾਸੀਆਂ ਨੂੰ ਰੋਮਾਂਚਿਤ ਕਰਨਗੇ। ਅੱਜ ਦੁਪਹਿਰ 2 ਵਜੇ ਇਹ ਸ਼ੋਅ ਸ਼ੁਰੂ ਹੋ ਜਾਵੇਗਾ। ਵੀਰਵਾਰ ਨੂੰ ਸ਼ੋਅ ਵਿਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਸੀਨੀਅਰ ਆਈ. ਏ. ਐੱਸ. ਅਧਿਕਾਰੀਆਂ ਸਮੇਤ ਹਵਾਈ ਫ਼ੌਜ ਦੇ ਅਧਿਕਾਰੀਆਂ ਅਤੇ ਯੂ. ਟੀ. ਪ੍ਰਸ਼ਾਸਨ ਦੇ ਹੋਰ ਅਧਿਕਾਰੀ ਹਿੱਸਾ ਲੈਣਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੀ ਮੌਤ, ਟਾਂਡਾ ਰਹਿੰਦਾ ਪਰਿਵਾਰ ਡੂੰਘੇ ਸਦਮੇ 'ਚ

PunjabKesari

ਲੋਕਾਂ ਨੂੰ ਸ਼ੋਅ ਤੋਂ ਪਹਿਲਾਂ ਹੀ ਤੈਅ ਸਮੇਂ 'ਤੇ ਝੀਲ 'ਤੇ ਪੁੱਜਣ ਲਈ ਕਿਹਾ ਗਿਆ ਹੈ। ਸੁਖ਼ਨਾ ਝੀਲ 'ਤੇ ਅੱਜ 30 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਭੀੜ ਜੁੱਟੇਗੀ। ਸੀ. ਟੀ. ਯੂ. ਬੱਸਾਂ ਚੰਡੀਗੜ੍ਹ ਸਮੇਤ ਪੰਚਕੂਲਾ, ਮੋਹਾਲੀ ਅਤੇ ਹੋਰ ਥਾਵਾਂ ਤੋਂ ਆਉਣ ਵਾਲੇ ਦਰਸ਼ਕਾਂ ਨੂੰ ਪਿੱਕ ਐਂਡ ਡਰਾਪ ਦੀ ਸਹੂਲਤ ਦੇ ਰਹੀਆਂ ਹਨ। ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਆਪਣੀ ਫੋਟੋ ਆਈ. ਡੀ. ਨਾਲ ਲਿਆਉਣ ਲਈ ਕਿਹਾ ਗਿਆ ਹੈ। ਸ਼ੋਅ ਦੌਰਾਨ ਸਿਰਫ ਪਾਰਦਰਸ਼ੀ ਪਾਣੀ ਦੀ ਬੋਤਲ ਲਿਜਾਣ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੁਸਹਿਰੇ ਤੋਂ ਪਹਿਲਾਂ ਹੀ 'ਦਹਿਨ', ਮੇਘਨਾਥ ਦੇ ਪੁਤਲੇ ਨੂੰ ਲਾ ਦਿੱਤੀ ਅੱਗ

PunjabKesari

ਭੁੱਲ ਕੇ ਵੀ ਨਾਲ ਨਾ ਲਿਜਾਓ ਇਹ ਚੀਜ਼ਾਂ
ਬੈਗ, ਮਾਚਿਸ ਦੀ ਡੱਬੀ, ਚਾਕੂ, ਸਿਗਰਟ, ਹਥਿਆਰ, ਸ਼ਰਾਬ, ਖਾਣ ਦੀਆਂ ਚੀਜ਼ਾਂ, ਬੋਤਲ, ਜਲਣਸ਼ੀਲ ਚੀਜ਼ਾਂ, ਬੈਨਰ, ਪੋਸਟਰ, ਲੱਕੜੀ ਜਾਂ ਲੋਹੇ ਦੀ ਛੜੀ। ਇਨ੍ਹਾਂ ਚੀਜ਼ਾਂ ਨੂੰ ਲਿਆਉਣ 'ਤੇ ਇਸ ਨੂੰ ਸਕਿਓਰਿਟੀ ਚੈਕਿੰਗ ਦੌਰਾਨ ਜ਼ਬਤ ਕਰ ਲਿਆ ਜਾਵੇਗਾ। ਉੱਥੇ ਹੀ ਕਿਸੇ ਵੀ ਤਰ੍ਹਾਂ ਦਾ ਹੁੜਦੰਗ ਕਰਨ 'ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਨੌਜਵਾਨਾਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਖ਼ੁਦ ਟਵੀਟ ਕਰਕੇ ਦਿੱਤੀ ਇਹ ਖ਼ੁਸ਼ਖਬਰੀ

PunjabKesari
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਏਅਰਸ਼ੋਅ 'ਚ ਸਿਰਫ਼ ਪਾਸ ਅਤੇ ਆਈ. ਡੀ. ਪਰੂਫ਼ ਦੇ ਨਾਲ ਹੀ ਦਾਖ਼ਲਾ ਮਿਲੇਗਾ।
ਲੋਕ ਆਪਣੇ ਨਾਲ ਸਿਰਫ਼ ਇਕ ਪਾਰਦਰਸ਼ੀ ਪਾਣੀ ਦੀ ਬੋਤਲ ਲਿਆ ਸਕਦੇ ਹਨ।
ਲੋਕਾਂ ਨੂੰ ਆਪਣੇ ਪਿੱਕਅਪ ਪੁਆਇੰਟ ’ਤੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪਹੁੰਚਣਾ ਹੋਵੇਗਾ।
ਸ਼ੋਅ ਦੇਖਣ ਲਈ ਕਿਸੇ ਵੀ ਹਾਲਤ 'ਚ 2 ਵਜੇ ਤੱਕ ਨਿਰਧਾਰਤ ਜ਼ੋਨ 'ਚ ਬੈਠ ਜਾਓ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News