ਖੇਤੀ ਸਪਰੇਅਰ ਐਸੋਸੀਏਸ਼ਨ ਵੱਲੋਂ ਜੀ. ਐੱਸ. ਟੀ. ਘਟਾਉਣ ਦੀ ਮੰਗ : ਪਾਸੀ
Friday, Jul 28, 2017 - 11:54 AM (IST)
ਜਲੰਧਰ(ਨਿਰਮਲ ਸਿੰਘ)-ਬੀਤੇ ਦਿਨੀਂ ਉੱਤਰੀ ਭਾਰਤ ਐਗਰੀਕਲਚਰਲ ਸਪਰੇਅ ਪੰਪ ਮੈਨੂਫੈਕਚਰਰ ਐਸੋਸੀਏਸ਼ਨ (ਰਜਿ.) ਦਾ ਨਿਰਮਾਣ ਹੋਇਆ। ਇਸ ਦੀ ਪਹਿਲੀ ਮੀਟਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਜਗਤਜੀਤ ਸਿੰਘ ਪਾਸੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿੱਤ ਮੰਤਰੀ ਪੰਜਾਬ ਕੋਲੋਂ ਜੀ. ਐੱਸ. ਟੀ. 18 ਫੀਸਦੀ ਤੋਂ 0 ਫੀਸਦੀ ਘਟਾਉਣ ਦੀ ਮੰਗ ਕੀਤੀ।ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸਾਡਾ ਏਜੰਡਾ ਸਰਕਾਰ ਕੋਲ ਆਪਣੀ ਆਵਾਜ਼ ਪਹੁੰਚਾਉਣਾ ਹੈ, ਜਿਸ ਲਈ ਅਸੀਂ ਨੀਤੀ ਕਮਿਸ਼ਨ, ਕੇਂਦਰੀ ਵਿੱਤ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਨੂੰ ਆਪਣਾ ਮੰਗ ਪੱਤਰ ਦੇਵਾਂਗੇ। ਸਪਰੇਅ ਪੰਪਾਂ 'ਤੇ 18 ਫੀਸਦੀ ਜੀ. ਐੱਸ. ਟੀ. ਲੱਗਣ ਕਾਰਨ ਕਿਸਾਨੀ ਸਪਰੇਅ ਪੰਪ ਮੈਨੂਫੈਕਚਰਰ ਉÎਤੇ ਬਹੁਤ ਵੱਡਾ ਬੋਝ ਪਿਆ ਹੈ ਅਤੇ ਇਹ ਸਭ ਕੁਝ ਕਿਸਾਨ ਭਾਈਚਾਰੇ ਲਈ ਬਹੁਤ ਵੱਡਾ ਧੱਕਾ ਹੈ। ਖੇਤੀਬਾੜੀ ਤੇ ਹੋਰ ਉਪਕਰਨ ਪਹਿਲਾਂ 0 ਫੀਸਦੀ ਟੈਕਸ ਦਰ 'ਤੇ ਸਨ ਅਤੇ ਹੁਣ 18 ਫੀਸਦੀ ਜੀ. ਐੱਸ. ਟੀ. ਲੱਗਣ ਕਾਰਨ ਸਾਰੀ ਇੰਡਸਟਰੀ ਤੇ ਕਿਸਾਨ ਵਰਗ ਚਿੰਤਾ ਵਿਚ ਹੈ।
ਇਸ ਲਈ ਅਸੀਂ ਸਰਕਾਰ ਅੱਗੇ ਇਸ ਸੰਬੰਧੀ ਫਿਰ ਤੋਂ ਵਿਚਾਰ ਕਰਨ ਅਤੇ ਜੀ. ਐੱਸ. ਟੀ. ਲੱਗਣ ਦੀ ਦਰ 0 ਫੀਸਦੀ ਜਾਂ ਘੱਟ ਕਰਨ ਦੀ ਮੰਗ ਰੱਖਦੇ ਹਾਂ। ਇਸ ਮੌਕੇ ਜਗਤਜੀਤ ਸਿੰਘ ਪਾਸੀ, ਮੀਤ ਪ੍ਰਧਾਨ ਪਰਵਿੰਦਰ ਸਿੰਘ, ਜਨਰਲ ਸਕੱਤਰ ਨਵਲ ਕਿਸ਼ੋਰ, ਖਜ਼ਾਨਚੀ ਮਨੋਜ ਕੁਮਾਰ ਤੇ ਹੋਰ ਕਾਰਜਕਾਰੀ ਮੈਂਬਰ ਸਤੀਸ਼ ਜੈਨ, ਨਰਿੰਦਰ ਸਹਿਗਲ, ਤਜਿੰਦਰ ਸਿੰਘ, ਮੁਨੀਸ਼ ਕੁਮਾਰ, ਬਲਰਾਮ ਕੁੰਦਰਾ, ਰਾਕੇਸ਼ ਸ਼ਰਮਾ ਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।
