ਖੇਤੀਬਾਡ਼ੀ ਵਿਭਾਗ ਵੱਲੋਂ ਨਵਾਂਸ਼ਹਿਰ ਤੇ ਰਾਹੋਂ ’ਚ ਚੈਕਿੰਗ

Tuesday, Jun 12, 2018 - 12:54 AM (IST)

ਖੇਤੀਬਾਡ਼ੀ ਵਿਭਾਗ ਵੱਲੋਂ ਨਵਾਂਸ਼ਹਿਰ ਤੇ ਰਾਹੋਂ ’ਚ ਚੈਕਿੰਗ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਸਰਕਾਰ ਵੱਲੋਂ ਸਵੱਛ ਪੌਣ-ਪਾਣੀ, ਮਿਲਾਵਟ ਰਹਿਤ ਭੋਜਨ ਅਤੇ ਸਰੀਰਕ ਤੇ ਮਾਨਸਿਕ ਸਿਹਤਯਾਬੀ ਨੂੰ ਲੈ ਕੇ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਖੇਤੀਬਾਡ਼ੀ ਵਿਭਾਗ ਵੱਲੋਂ ਨਵਾਂਸ਼ਹਿਰ ਅਤੇ ਰਾਹੋਂ ਵਿਖੇ ਖਾਦਾਂ, ਬੀਜ ਅਤੇ ਕੀਡ਼ੇਮਾਰ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। 
ਚੈਕਿੰਗ ਟੀਮ ਦੀ ਅਗਵਾਈ ਕਰ ਰਹੇ ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਗੁਰਬਖਸ਼ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਾਮਲ ਕੀਤੇ ਗਏ ਰਾਜ ਦੇ 12 ਵਿਭਾਗਾਂ ’ਚ ਖੇਤੀਬਾਡ਼ੀ ਅਤੇ ਬਾਗ਼ਬਾਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਮੰਤਵ ਮਿਆਰੀ ਬੀਜ, ਖਾਦਾਂ, ਕੀਡ਼ੇਮਾਰ ਤੇ ਨਦੀਨ ਨਾਸ਼ਕ ਮੁਹੱਈਆ ਕਰਵਾ ਕੇ, ਲੋਕਾਂ  ਲਈ  ਮਿਆਰੀ ਅਨਾਜ ਯਕੀਨੀ ਬਣਾਉਣਾ ਹੈ।  ਅਗਲੇ ਦਿਨਾਂ ’ਚ ਕਿਸਾਨਾਂ ਨੂੰ ਸਿਖਲਾਈ ਕੈਂਪ ਲਾ ਕੇ ਨਾਡ਼ ਅਤੇ ਫਸਲੀ ਰਹਿੰਦ-ਖੂੰਹਦ ਨਾ ਸਾਡ਼ਨ ਲਈ ਵੀ ਪ੍ਰੇਰਿਆ ਜਾਵੇਗਾ।  ਜ਼ਿਲੇ ’ਚ ਹੈਪੀ ਸੀਡਰ, ਬੇਲਰ ਅਤੇ  ਨਾਡ਼ ਦੇ ਨਿਪਟਾਰੇ ਲਈ ਲੋਡ਼ੀਂਦੇ ਖੇਤੀ ਔਜ਼ਾਰ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਖੇਤੀਬਾਡ਼ੀ ਅਫ਼ਸਰ ਰਾਜ ਕੁਮਾਰ ਤੇ ਹੋਰ ਸਟਾਫ਼ ਵੀ ਮੌਜੂਦ ਸੀ।


Related News