ਅੰਮ੍ਰਿਤਸਰ, ਗੁਰਦਾਸਪੁਰ ਮਗਰੋਂ ਇਸ ਜਿਲ੍ਹੇ ਦੇ ਸਕੂਲ ਵੀ ਭਲਕੇ ਰਹਿਣਗੇ ਬੰਦ

Sunday, May 11, 2025 - 08:29 PM (IST)

ਅੰਮ੍ਰਿਤਸਰ, ਗੁਰਦਾਸਪੁਰ ਮਗਰੋਂ ਇਸ ਜਿਲ੍ਹੇ ਦੇ ਸਕੂਲ ਵੀ ਭਲਕੇ ਰਹਿਣਗੇ ਬੰਦ

ਬਰਨਾਲਾ-ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਟੀ ਬੈਨਿਥ ਨੇ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਆਉਂਦੇ ਸਮੂਹ ਸਰਕਾਰੀ/ਪ੍ਰਾਈਵੇਟ/ਏਡਿਡ/ਸਕੂਲ/ਕਾਲਜ/ ਯੂਨਿਵਰਸਿਟੀ ਵਿਦਿਅਕ ਅਦਾਰੇ 12 ਮਈ 2025 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਅਧਿਆਪਕ ਆਪਣੇ ਘਰਾਂ ਤੋਂ ਵਿਦਿਅਰਥੀਆਂ ਦੀਆਂ ਆਨਲਾਈਨ ਜਮਾਤਾਂ ਲਗਾ ਸਕਦੇ ਹਨ। ਕਿਸੇ ਵੀ ਅਧਿਆਪਕ ਨੂੰ ਸਕੂਲ ਨਾਂ ਬੁਲਾਇਆ ਜਾਵੇ, ਸਕੂਲਾਂ ਨੂੰ ਪੂਰਣ ਤੌਰ ਤੇ ਬੰਦ ਰੱਖਿਆ ਜਾਵੇ। 
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅਤੇ ਐਲੀਮੈਟਰੀ ਜ਼ਿਲ੍ਹੇ ਅੰਦਰ ਅਦਾਰੇ ਬੰਦ ਰੱਖਣ ਲਈ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ।


author

Hardeep Kumar

Content Editor

Related News