ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ 'ਚ ਅਫਸਾਨਾ ਖ਼ਾਨ ਨੇ ਲਗਾਈਆਂ ਰੌਣਕਾਂ
Tuesday, Jan 14, 2025 - 03:32 PM (IST)
ਜਲੰਧਰ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਹਰਕੀਰਤ ਕੌਰ ਬਾਦਲ ਦਾ ਵਿਆਹ ਸਮਾਗਮ ਚੱਲ ਰਿਹਾ ਹੈ। ਇਸ ਦੌਰਾਨ ਗਾਇਕਾ ਅਫਸਾਨਾ ਖ਼ਾਨ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਸੁਖਬੀਰ ਸਿੰਘ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਅਫਸਾਨਾ ਖ਼ਾਨ ਦੇ ਗੀਤਾਂ ਉਪਰ ਖੂਬ ਭੰਗੜਾ ਪਾਇਆ।
ਦੱਸ ਦਈਏ ਕਿ ਗਾਇਕਾ ਅਫ਼ਸਾਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਗਾਇਕਾ ਪਹਿਲਾਂ ਗੁਲਾਬੀ ਲਹਿੰਗੇ ਵਿੱਚ ਕੁਰਸੀ ਉਤੇ ਬੈਠੇ ਸੁਖਬੀਰ ਬਾਦਲ ਨੂੰ ਮਿਲਦੀ ਹੈ ਅਤੇ ਫਿਰ ਉਹ ਹਰਸਿਮਰਤ ਕੌਰ ਬਾਦਲ ਅਤੇ ਉਸਦੀਆਂ ਬੇਟੀਆਂ ਨੂੰ ਮਿਲਦੀ ਨਜ਼ਰੀ ਪੈਂਦੀ ਹੈ, ਇਸ ਤੋਂ ਬਾਅਦ ਗਾਇਕਾ ਨੇ ਬੋਲੀਆਂ ਪਾਈਆਂ, ਜਿਸ ਉਤੇ ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਇੱਕਠੇ ਨੱਚਦੇ ਹਨ। ਵੀਡੀਓ ਦੇ ਇੱਕ ਹਿੱਸੇ ਵਿੱਚ ਸੁਖਬੀਰ ਬਾਦਲ ਵੀ ਨੱਚਦੇ ਨਜ਼ਰ ਆਉਂਦੇ ਹਨ।
ਇਹ ਵੀ ਪੜ੍ਹੋ-ਸਾਧਵੀ ਹਰਸ਼ਾ ਰਿਚਾਰੀਆ ਨੂੰ KRK ਨੇ ਲੀਡ ਰੋਲ ਕੀਤਾ ਆਫ਼ਰ
ਵੀਡੀਓ 'ਤੇ ਯੂਜ਼ਰਸ ਨੇ ਕੀਤੇ ਕੁਮੈਂਟ
ਇਸ ਦੌਰਾਨ ਇਸ ਵੀਡੀਓ 'ਤੇ ਪ੍ਰਸ਼ੰਸਕ ਵੀ ਮਜ਼ਾ ਲੈ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਬਾਦਲ ਸਾਹਬ ਦੀ ਲੱਤ ਲੱਗਦਾ ਠੀਕ ਹੋ ਗਈ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਅਫ਼ਸਾਨਾ ਖਾਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।