ਪੰਜਾਬੀਆਂ ਲਈ ਜਾਰੀ ਹੋਈ Advisory, ਘਰੋਂ ਬਾਹਰ ਨਿਕਲਣ ਤੋਂ ਕਰਨ ਪਰਹੇਜ਼

Monday, Dec 23, 2024 - 04:55 PM (IST)

ਪੰਜਾਬੀਆਂ ਲਈ ਜਾਰੀ ਹੋਈ Advisory, ਘਰੋਂ ਬਾਹਰ ਨਿਕਲਣ ਤੋਂ ਕਰਨ ਪਰਹੇਜ਼

ਫਾਜ਼ਿਲਕਾ (ਨਾਗਪਾਲ) : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਡਾ. ਲਹਿੰਬਰ ਰਾਮ ਸਿਵਲ ਸਰਜਨ ਦੀ ਦੇਖ-ਰੇਖ ’ਚ ਸਰਦੀ ਤੋਂ ਬਚਣ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਡਾ. ਕਵਿਤਾ ਸਿੰਘ ਅਤੇ ਡਾ. ਐਰਿਕ ਨੇ ਦੱਸਿਆ ਕਿ ਸਰਦੀ ਰੁੱਤ ’ਚ ਲਗਾਤਾਰ ਤਾਪਮਾਨ ਘੱਟ ਹੋ ਰਿਹਾ ਹੈ, ਜਿਸ ਕਰ ਕੇ ਸਿਹਤ ਸਬੰਧੀ ਲਾਪਰਵਾਹੀ ਖ਼ਤਰਨਾਕ ਸਾਬਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀ ਹੋ ਜਾਣ ਸਾਵਧਾਨ! ਕੜਾਕੇ ਦੀ ਠੰਡ 'ਚ ਬੇਹੱਦ ਚੌਕਸ ਰਹਿਣ ਦੀ ਲੋੜ

ਉਨ੍ਹਾਂ ਕਿਹਾ ਕਿ ਸੀਤ ਲਹਿਰ ਦੌਰਾਨ ਜਿੰਨਾ ਸੰਭਵ ਹੋਵੇ, ਜ਼ਿਆਦਾ ਸਮਾਂ ਘਰਾਂ ’ਚ ਹੀ ਰਹੋ। ਇਕ ਪਰਤ ਵਾਲੇ ਕੱਪੜੇ ਪਹਿਨਣ ਦੀ ਬਜਾਏ ਜ਼ਿਆਦਾ ਪਰਤਾਂ ਵਾਲੇ ਅਤੇ ਘੱਟ ਭਾਰ ਵਾਲੇ ਢਿੱਲੇ ਕੱਪੜੇ ਪਾਓ। ਸੀਤ ਹਵਾ ਰੋਕੂ ਗਰਮ ਉੂਨੀ ਕੱਪੜੇ ਪਾਓ। ਆਪਣੇ ਆਪ ਨੂੰ ਸੁੱਕਾ ਅਤੇ ਢੱਕ ਕੇ ਰੱਖੋ। ਜੇਕਰ ਗਿੱਲੀਆਂ ਥਾਵਾਂ ’ਤੇ ਕੰਮ ਕਰਨਾ ਵੀ ਪਵੇ ਤਾਂ ਫਿਰ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੱਕ ਕੇ ਰੱਖੋ, ਸਰੀਰ ਨੂੰ ਜ਼ਿਆਦਾਤਰ ਇਨ੍ਹਾਂ ਅੰਗਾਂ ਰਾਹੀਂ ਨੁਕਸਾਨ ਹੁੰਦਾ ਹੈ।

ਇਹ ਵੀ ਪੜ੍ਹੋ : ਮੋਹਾਲੀ ਬਿਲਡਿੰਗ ਹਾਦਸੇ ਨਾਲ ਜੁੜੀ ਵੱਡੀ ਖ਼ਬਰ, ਪੁਲਸ ਨੇ ਚੁੱਕ ਲਏ ਮਾਲਕ ਤੇ ਠੇਕੇਦਾਰ (ਵੀਡੀਓ)

ਵਾਟਰਪਰੂਫ ਜੁੱਤੇ ਪਹਿਨਣੇ ਚਾਹੀਦੇ ਹਨ। ਛੋਟੇ ਬੱਚਿਆਂ ਨੂੰ ਦਸਤਾਨੇ ਪਹਿਨਾਓੁਣੇ ਚਾਹੀਦੇ ਹਨ। ਦਸਤਾਨੇ ਜ਼ਿਆਦਾ ਨਿੱਘ ਦਿੰਦੇ ਹਨ ਅਤੇ ਠੰਡ ਤੋਂ ਬਚਾਉਂਦੇ ਹਨ। ਠੰਡ ਤੋਂ ਬਚਣ ਲਈ ਮਫਲਰ ਅਤੇ ਟੋਪੀਆਂ ਦੀ ਇਸਤੇਮਾਲ ਕਰੋ। ਉਨ੍ਹਾਂ ਦੱਸਿਆ ਕਿ ਜ਼ਿਆਦਾ ਦੇਰ ਤੱਕ ਤਾਪਮਾਨ ਘੱਟ ਰਹਿਣ ਕਰ ਕੇ ਫਰੋਸਟਬਾਈਟ ਚਿਲਬਰੇਨ, ਹਾਈਪੋਥਰਮੀਆਂ ਜਿਹੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ, ਜਿਸ ਸਰੀਰ ਠੰਡਾ ਪੈ ਸਕਦਾ ਹੈ, ਕਾਂਬਾ ਲੱਗਦਾ ਹੈ ਅਤੇ ਜ਼ਿਆਦਾ ਥਕਾਵਟ, ਜ਼ੁਬਾਨ ਦੀ ਕੰਬਣੀ ਤੋਂ ਇਲਾਵਾ ਯਾਦਾਸ਼ਤ ਵੀ ਜਾ ਸਕਦੀ ਹੈ। ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਓ। ਇਮਿਊਨਿਟੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News