ਏ. ਡੀ. ਸੀ. ਜਸਪ੍ਰੀਤ ਸਿੰਘ ਆਈ. ਕੇ. ਜੀ. ਪੀ. ਟੀ. ਯੂ. ਦੇ ਨਵੇਂ ਰਜਿਸਟਰਾਰ ਹੋਣਗੇ

Saturday, Aug 21, 2021 - 11:02 AM (IST)

ਏ. ਡੀ. ਸੀ. ਜਸਪ੍ਰੀਤ ਸਿੰਘ ਆਈ. ਕੇ. ਜੀ. ਪੀ. ਟੀ. ਯੂ. ਦੇ ਨਵੇਂ ਰਜਿਸਟਰਾਰ ਹੋਣਗੇ

ਜਲੰਧਰ (ਭਾਰਤੀ)- ਆਈ. ਕੇ. ਜੀ. ਪੀ. ਟੀ. ਯੂ. ਆਪਣੀ ਸ਼ੁਰੂਆਤ ਤੋਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ, ਜਿਸ ਕਾਰਨ ਸਰਕਾਰਾਂ ਦਾ ਵੱਡਾ ਦਖ਼ਲ ਅਕਸਰ ਵੇਖਿਆ ਗਿਆ ਹੈ। ਇਸ ਕੜੀ ਵਿੱਚ, ਪੀ. ਟੀ. ਯੂ. ਕੈਂਪਸ ਵਿੱਚ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦਰਮਿਆਨ ਚੱਲ ਰਹੀ ਖਿੱਚੋਤਾਣ ਅਤੇ ਲੰਬਿਤ ਮੰਗਾਂ ਕਾਰਨ ਚੱਲ ਰਹੇ ਰੋਸ ਕਾਰਨ, ਪੰਜਾਬ ਸਰਕਾਰ ਨੇ ਜਿੱਥੇ ਨਵੇਂ ਉੱਪ-ਕੁਲਪਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਓਥੇ ਹੀ ਆਈ. ਏ. ਐੱਸ. ਜਸਪ੍ਰੀਤ ਸਿੰਘ, ਜੋ ਏ. ਡੀ. ਸੀ. ਵਿਕਾਸ ਜਲੰਧਰ ਹਨ, ਨੂੰ ਪਿਛਲੇ ਦਿਨੀਂ ਜਾਰੀ ਕੀਤੀ ਗਈ ਵਿਸ਼ਾਲ ਤਬਾਦਲੇ ਸੂਚੀ ਵਿੱਚ ਆਈ. ਕੇ. ਜੀ. ਪੀ. ਟੀ. ਯੂ. ਦੇ ਰਜਿਸਟਰਾਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ।


author

shivani attri

Content Editor

Related News