ਰਾਜਪੁਰਾ ''ਚ ਖ਼ੌਫਨਾਕ ਵਾਰਦਾਤ, ਮੁੰਡਾ ਪੈਦਾ ਨਾ ਹੋਣ ''ਤੇ ਪਤੀ ਨੇ ਪਤਨੀ ''ਤੇ ਸੁੱਟਿਆ ਤੇਜ਼ਾਬ

Thursday, Apr 15, 2021 - 04:25 PM (IST)

ਰਾਜਪੁਰਾ ''ਚ ਖ਼ੌਫਨਾਕ ਵਾਰਦਾਤ, ਮੁੰਡਾ ਪੈਦਾ ਨਾ ਹੋਣ ''ਤੇ ਪਤੀ ਨੇ ਪਤਨੀ ''ਤੇ ਸੁੱਟਿਆ ਤੇਜ਼ਾਬ

ਰਾਜਪੁਰਾ (ਮਸਤਾਨਾ) : ਅੱਜ ਦੇ ਸਮੇਂ ਵਿਚ ਕੁੜੀਆਂ ਹਰ ਖੇਤਰ 'ਚ ਮੁੰਡਿਆਂ ਨਾਲੋਂ ਦੋ ਕਦਮ ਅੱਗੇ ਚੱਲ ਰਹੀਆਂ ਹਨ ਪਰ ਪਿੰਡ ਨੌਗਾਵਾਂ ਵਾਸੀ ਇਕ ਕਲਯੁਗੀ ਪਤੀ ਨੇ ਆਪਣੀ ਪਤਨੀ ’ਤੇ ਤੇਜ਼ਾਬ ਸੁੱਟ ਕੇ ਉਸ ਨੂੰ ਇਸ ਲਈ ਮਾਰਨ ਦੀ ਕੋਸ਼ਿਸ਼ ਕੀਤੀ ਕਿ ਪਹਿਲਾਂ ਉਸ ਦੀਆਂ ਦੋ ਧੀਆਂ ਹਨ ਅਤੇ ਉਸ ਨੇ ਮੁੰਡੇ ਨੂੰ ਜਨਮ ਨਹੀਂ ਦਿੱਤਾ। ਥਾਣਾ ਸ਼ੰਭੂ ਦੀ ਪੁਲਸ ਨੇ ਪੀੜਤ ਪਤਨੀ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ, ਫ਼ੈਸਲਾ ਅੱਜ

ਸਥਾਨਕ ਨਿੱਜੀ ਹਸਪਤਾਲ ਵਿਚ ਝੁਲਸੀ ਹਾਲਤ ਵਿਚ ਦਾਖ਼ਲ ਪੀੜਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ, 2014 ਵਿਚ ਪਿੰਡ ਨੌਗਾਵਾਂ ਵਾਸੀ ਹਰਵਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੇ ਦੋ ਧੀਆਂ ਨੂੰ ਜਨਮ ਦਿੱਤਾ ਪਰ ਉਸ ਦਾ ਪਤੀ ਇਸ ਗੱਲ ਤੋਂ ਹਰ ਵੇਲੇ ਪਰੇਸ਼ਾਨ ਰਹਿੰਦਾ ਸੀ ਕਿ ਉਸ ਨੇ ਮੁੰਡੇ ਨੂੰ ਜਨਮ ਨਹੀਂ ਦਿੱਤਾ। ਇਸੇ ਤਹਿਤ ਬੀਤੇ ਦਿਨ ਉਹ ਘਰ ਵਿਚ ਕੰਮ ਕਰ ਰਹੀ ਸੀ ਤਾਂ ਉਸ ਦੇ ਪਤੀ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਤੇਜ਼ਾਬ ਸੁੱਟ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਬਦਲੇਗਾ 'ਮੌਸਮ', ਕਿਸਾਨਾਂ ਨੂੰ ਦਿੱਤੀ ਗਈ ਖ਼ਾਸ ਸਲਾਹ

ਜਦੋਂ ਤੇਜ਼ਾਬ ਉਸ 'ਤੇ ਪਿਆ ਤਾਂ ਉਹ ਜਲਣ ਦੇ ਮਾਰੇ ਰੌਲਾ ਪਾਉਣ ਲੱਗੀ ਤਾਂ ਉਸ ਨੂੰ ਝੁਲਸੀ ਹਾਲਤ ਵਿਚ ਕਿਸੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜ ਗਈ ਅਤੇ ਪਤਨੀ ਦੇ ਬਿਆਨਾਂ ’ਤੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News