ਚਾਕੂ ਦੀ ਨੋਕ ’ਤੇ ਮੋਬਾਇਲ ਖੋਹਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

Saturday, Apr 13, 2024 - 02:55 PM (IST)

ਚਾਕੂ ਦੀ ਨੋਕ ’ਤੇ ਮੋਬਾਇਲ ਖੋਹਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ (ਪ੍ਰੀਕਸ਼ਿਤ) : ਸੈਕਟਰ-31 ਥਾਣਾ ਪੁਲਸ ਨੇ ਚਾਕੂ ਦੀ ਨੋਕ ’ਤੇ ਮੋਬਾਇਲ ਖੋਹਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਰਾਮ ਦਰਬਾਰ ਫੇਜ਼-2 ਦੇ ਪ੍ਰਦੀਪ (26) ਅਤੇ ਰਾਏਪੁਰ ਖੁਰਦ ਦੇ ਕੁਲਦੀਪ (26) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੋਬਾਇਲ ਤੇ ਵਾਰਦਾਤ ’ਚ ਵਰਤੀਆ ਚਾਕੂ ਬਰਾਮਦ ਕਰ ਲਿਆ ਹੈ। ਮੌਲੀਜਾਗਰਾਂ ਦੇ ਜਾਵੇਦ ਨੇ ਸ਼ਿਕਾਇਤ ਵਿਚ ਦੱਸਿਆ ਕਿ 11 ਅਪ੍ਰੈਲ ਨੂੰ ਰਾਮ ਦਰਬਾਰ ਫੇਜ਼-2 ਸਥਿਤ ਲੱਕੀ ਢਾਬੇ ਕੋਲ ਉਹ ਕੰਮ ਵਜੋਂ ਆਏ ਸਨ।

ਸ਼ਾਮ ਕਰੀਬ 5:30 ਵਜੇ ਐਕਟਿਵਾ ਸਵਾਰ ਦੋ ਨੌਜਵਾਨ ਆਏ ਤੇ ਇਕ ਨੇ ਚਾਕੂ ਕੱਢ ਕੇ ਢਿੱਡ ’ਤੇ ਲਗਾ ਦਿੱਤਾ। ਉੱਥੇ ਹੀ ਦੂਜੇ ਲੜਕੇ ਨੇ ਹੱਥਾਂ ਨੂੰ ਫੜ੍ਹ ਲਿਆ ਤੇ ਮੁਬਾਇਲ ਫੋਨ ਮੰਗਣ ਲਗਾ। ਮੰਣਾ ਕਰਨ ’ਤੇ ਚਾਕੂ ਮਾਰਨ ਦੀ ਧਮਕੀ ਦਿੰਦੇ ਹੋਏ ਮੋਬਾਈਲ ਖੋਹ ਲਿਆ। ਪੀੜਤ ਨੇ ਮੁਲਜ਼ਮਾਂ ਦੀ ਐਕਟਿਵਾ ਦਾ ਨੰਬਰ ਨੋਟ ਕਰ ਲਿਆ। ਸੈਕਟਰ-31 ਐੱਸ.ਐੱਚ.ਓ. ਰਾਮਰਤਨ ਸ਼ਰਮਾ ਨੂੰ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।


author

Babita

Content Editor

Related News