ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋਇਆ ਔਰਤ ਤੋਂ ਪਰਸ ਖੋਹਣ ਵਾਲਾ ਮੁਲਜ਼ਮ

06/12/2017 7:57:11 AM

ਕਪੂਰਥਲਾ, (ਭੂਸ਼ਣ)- ਪਿਛਲੇ ਦਿਨੀਂ ਸ਼ਹਿਰ ਦੇ ਇਕ ਸੰਘਣੇ ਇਲਾਕੇ 'ਚ ਇਕ ਔਰਤ ਕੋਲੋਂ ਪਰਸ ਖੋਹ ਕੇ ਫਰਾਰ ਹੋਇਆ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ ਹੈ। ਮੋਟਰਸਾਈਕਲ ਸਵਾਰ ਇਸ ਮੁਲਜ਼ਮ ਨੇ ਜਿਥੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਆਪਣਾ ਮੂੰਹ ਢੱਕਿਆ ਹੋਇਆ ਸੀ, ਉਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪਣੇ ਮੂੰਹ 'ਤੇ ਲਪੇਟਿਆ ਕੱਪੜਾ ਉਤਾਰ ਲਿਆ ਤੇ ਤੇਜ਼ੀ ਨਾਲ ਫਰਾਰ ਹੋ ਗਿਆ। 
ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਖੇਤਰ 'ਚ ਜਾ ਰਹੀ ਇਕ ਔਰਤ ਦੇ ਪਰਸ ਨੂੰ ਇਕ ਨਕਾਬਪੋਸ਼ ਮੁਲਜ਼ਮ ਨੇ ਖੋਹ ਕੇ ਤੇਜ਼ੀ ਨਾਲ ਫਰਾਰ ਹੋ ਗਿਆ ਸੀ। ਜਿਸ ਨੂੰ ਲੈ ਕੇ ਜਦੋਂ ਪੀੜਤ ਔਰਤ ਨੇ ਥਾਣਾ ਸਿਟੀ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਐੱਸ. ਐੱਚ. ਓ. ਸਿਟੀ ਇੰਪਕੈਟਰ ਜਤਿੰਦਰਜੀਤ ਸਿੰਘ ਨੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਰਚ ਕੀਤੀ ਤਾਂ ਔਰਤ ਕੋਲੋਂ ਪਰਸ ਖੋਹ ਕੇ ਫਰਾਰ ਹੋਇਆ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਮਿਲਿਆ। 
ਉਕਤ ਮੁਲਜ਼ਮ ਨੇ ਪਰਸ ਖੋਹਣ ਵੇਲੇ ਆਪਣਾ ਮੂੰਹ ਢੱਕਿਆ ਹੋਇਆ ਸੀ ਅਤੇ ਪੀੜਤ ਔਰਤ ਉਸ ਦਾ ਪਿੱਛਾ ਕਰ ਰਹੀ ਸੀ, ਉਥੇ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਸ ਮੁਲਜ਼ਮ ਨੇ ਕੁਝ ਦੂਰ ਜਾ ਕੇ ਆਪਣੇ ਮੂੰਹ ਤੋਂ ਕੱਪੜਾ ਉਤਾਰ ਲਿਆ ਸੀ। ਹੁਣ ਸਿਟੀ ਪੁਲਸ ਇਸ ਮੁਲਜ਼ਮ ਦੀ ਪਛਾਣ 'ਚ ਜੁਟ ਗਈ ਹੈ।


Related News