ਜ਼ੀਰਕਪੁਰ 'ਚ 16 ਸਾਲਾਂ ਦੀ ਕੁੜੀ 'ਤੇ ਚੜ੍ਹਿਆ ਕੈਂਟਰ, ਗੁੱਸੇ 'ਚ ਆਏ ਲੋਕਾਂ ਨੇ ਕੁੱਟਿਆ ਡਰਾਈਵਰ, ਮੌਤ

Friday, Jul 22, 2022 - 01:46 PM (IST)

ਜ਼ੀਰਕਪੁਰ 'ਚ 16 ਸਾਲਾਂ ਦੀ ਕੁੜੀ 'ਤੇ ਚੜ੍ਹਿਆ ਕੈਂਟਰ, ਗੁੱਸੇ 'ਚ ਆਏ ਲੋਕਾਂ ਨੇ ਕੁੱਟਿਆ ਡਰਾਈਵਰ, ਮੌਤ

ਜ਼ੀਰਕਪੁਰ (ਗੁਰਪ੍ਰੀਤ, ਮੇਸ਼ੀ) : ਜ਼ੀਰਕਪੁਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਇਕ ਕੁੜੀ ਨੂੰ ਕੈਂਟਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕੁੜੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਕੈਂਟਰ ਡਰਾਈਵਰ ਦੀ ਕੁੱਟਮਾਰ ਕੀਤੀ, ਜਿਸ ਦੀ ਹਸਪਤਾਲ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਢਕੌਲੀ ਰੇਲਵੇ ਫਾਟਕ ਨੇੜੇ ਕੈਂਟਰ ਦੀ ਲਪੇਟ 'ਚ ਆਉਣ ਨਾਲ 16 ਸਾਲਾਂ ਦੀ ਕੁੜੀ ਗੰਭੀਰ ਜ਼ਖਮੀ ਹੋ ਗਈ। ਹਾਦਸੇ 'ਚ ਕੁੜੀ ਦੀ ਬਾਂਹ ਅਤੇ ਲੱਤ ਕੈਂਟਰ ਨੇ ਕੁਚਲ ਦਿੱਤੀ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਐਨਕਾਊਂਟਰ ਬਾਰੇ ਪੰਜਾਬ DGP ਦੇ ਵੱਡੇ ਖ਼ੁਲਾਸੇ, ਮੀਡੀਆ ਨੂੰ ਦਿੱਤੀ ਇਹ ਜਾਣਕਾਰੀ

ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਗੁੱਸੇ 'ਚ ਆਏ ਲੋਕਾਂ ਨੇ ਕੈਂਟਰ ਨੂੰ ਘੇਰ ਲਿਆ ਅਤੇ ਡਰਾਈਵਰ ਦੀ ਕੁੱਟਮਾਰ ਕੀਤੀ। ਡਰਾਈਵਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਡਰਾਈਵਰ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਰਹਿਣ ਵਾਲੇ ਸ਼ਿਆਮ ਸੁੰਦਰ ਵਜੋਂ ਹੋਈ ਹੈ। ਪੁਲਸ ਅਨੁਸਾਰ ਡਰਾਈਵਰ ਕਿਸੇ ਬੀਮਾਰੀ ਤੋਂ ਪੀੜਤ ਸੀ। ਪੁਲਸ ਨੇ ਕੈਂਟਰ ਕਬਜ਼ੇ 'ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ ਕਿ ਡਰਾਈਵਰ ਦੀ ਮੌਤ ਕਿਸ ਕਾਰਨ ਹੋਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਮੰਕੀਪਾਕਸ' ਨੇ ਦਿੱਤੀ ਦਸਤਕ, ਸਕੂਲੀ ਬੱਚੇ ਦੀ ਰਿਪੋਰਟ ਆਈ ਪਾਜ਼ੇਟਿਵ
ਸਕੂਲ ਤੋਂ ਘਰ ਆਉਂਦੇ ਸਮੇਂ ਵਾਪਰਿਆ ਹਾਦਸਾ
ਥਾਣਾ ਢਕੌਲੀ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਕੈਂਟਰ ਚਾਲਕ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਕੈਂਟਰ ਦੀ ਫੇਟ ਵੱਜਣ ਵਾਲੀ ਕੁੜੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਜ਼ਖਮੀ ਕੁੜੀ ਢਕੌਲੀ ਦੇ ਇਕ ਸਰਕਾਰੀ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਹ ਪਿੰਡ ਢਕੌਲੀ ਵਿਖੇ ਰਹਿੰਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਪਣੇ ਰੰਗ 'ਚ ਵਰ੍ਹਿਆ ਮਾਨਸੂਨ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਵੀਰਵਾਰ ਨੂੰ ਸਕੂਲ ਤੋਂ ਘਰ ਪਰਤਦੇ ਸਮੇਂ ਜਦੋਂ ਉਹ ਰੇਲਵੇ ਫਾਟਕ ਨੇੜੇ ਪਹੁੰਚੀ ਤਾਂ ਅਚਾਨਕ ਇੰਟਰਲਾਕ ਟਾਈਲਾਂ ਵਾਲਾ ਇਕ ਕੈਂਟਰ ਬੇਕਾਬੂ ਹੋ ਗਿਆ ਅਤੇ ਕੁੜੀ ਦੇ ਉੱਪਰ ਚੜ੍ਹ ਗਿਆ। ਕੁੜੀ ਦੀ ਇਕ ਲੱਤ ਅਤੇ ਇਕ ਬਾਂਹ ਟਾਇਰ ਦੇ ਹੇਠਾਂ ਆ ਗਈ। ਹਾਦਸੇ ਦੌਰਾਨ ਭੀੜ ਇਕੱਠੀ ਹੋ ਗਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਸਾਂਤ ਕਰਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News