ਖੇਡਦਿਆਂ-ਖੇਡਦਿਆਂ ਬੱਚੀ ਨਾਲ ਵਾਪਰ ਗਈ ਅਣਹੋਣੀ! ਹੋਈ ਦਰਦਨਾਕ ਮੌਤ
Friday, Aug 14, 2026 - 03:47 PM (IST)
ਲੁਧਿਆਣਾ (ਰਿਸ਼ੀ)- ਓਵਰਸਪੀਡ ਆਟੋ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋਈ ਇਕ ਬੱਚੀ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਚਾਲਕ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਨ ਨੇ ਦੱਸਿਆ ਕਿ ਉਸ ਦੀ ਪਤਨੀ ਲਵਲੀ ਬੇਗਮ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦੀ ਹੈ ਜੋ ਆਮ ਕਰਕੇ ਆਪਣੀ ਬੇਟੀ ਮੰਨਤ ਪ੍ਰਵੀਨ ਨੂੰ ਆਪਣੇ ਨਾਲ ਫੈਕਟਰੀ ਵਿਚ ਕੰਮ ’ਤੇ ਨਾਲ ਲੈ ਜਾਂਦੀ ਸੀ। ਬੀਤੀ 11 ਅਗਸਤ ਦੁਪਹਿਰ 2.30 ਵਜੇ ਖੇਡਦੇ-ਖੇਡਦੇ ਅਚਾਨਕ ਫੈਕਟਰੀ ਦੇ ਮੇਨਗੇਟ ਤੋਂ ਬਾਹਰ ਰੋਡ ’ਤੇ ਚਲੀ ਗਈ ਤਾਂ ਉਸੇ ਸਮੇਂ ਉਕਤ ਮੁਲਜ਼ਮ ਨੇ ਆਪਣਾ ਆਟੋ ਬੱਚੀ ਦੀ ਛਾਤੀ ‘ਤੇ ਚੜ੍ਹਾ ਕੇ ਉਸ ਨੂੰ ਦਰੜ ਦਿੱਤਾ। ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ।
