ਸੀ. ਬੀ. ਐੱਸ. ਈ. ਸਕੂਲਾਂ ਵਿਚ ਵੱਡਾ ਬਦਲਾਅ, ਲਾਗੂ ਹੋਈ ਇਹ ਨਵੀਂ ਪਾਲਿਸੀ
Tuesday, Aug 04, 2026 - 06:23 PM (IST)
ਲੁਧਿਆਣਾ (ਵਿੱਕੀ) : ਕੇਂਦਰੀ ਮਾਧਮਿਕ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਨਵੀਂ ਥ੍ਰੀ-ਲੈਂਗੂਏਜ ਪਾਲਿਸੀ ਲਾਗੂ ਕਰ ਦਿੱਤੀ ਹੈ। ਇਸ ਤਹਿਤ ਜਮਾਤ ਛੇਵੀਂ ਤੋਂ 10ਵੀਂ ਤੱਕ ਦੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਪੜ੍ਹਨਾ ਲਾਜ਼ਮੀ ਹੋਵੇਗਾ, ਜਿਨ੍ਹਾਂ ਨੂੰ ਆਰ1, ਆਰ2 ਤੇ ਆਰ3 ਨਾਂ ਦਿੱਤਾ ਗਿਆ ਹੈ। 1 ਜੁਲਾਈ ਤੋਂ ਜਮਾਤ 9ਵੀਂ ’ਚ ਦਾਖ਼ਲਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਤਿੰਨ ਭਾਸ਼ਾਵਾਂ ਦਾ ਅਧਿਐਨ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਵਿਵਸਥਾ ਤਹਿਤ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਪੜ੍ਹਨਾ ਲਾਜ਼ਮੀ ਹੋਵੇਗਾ, ਜਿਨ੍ਹਾਂ ’ਚ ਹਿੰਦੀ, ਖ਼ੇਤਰੀ ਜਾਂ ਸ਼ਾਸਤਰੀ ਭਾਸ਼ਾਵਾਂ ਸ਼ਾਮਲ ਹੋ ਸਕਦੀਆਂ ਹਨ। ਇਹ ਨੀਤੀ 2026-27 ਅਕਾਦਮਿਕ ਸੈਸ਼ਨ ਤੋਂ ਪੜਾਅਵਾਰ ਤਰੀਕੇ ਨਾਲ ਲਾਗੂ ਹੋਵੇਗੀ ਤੇ ਭਾਸ਼ਾ ਸਿੱਖਿਆ ਐੱਨ.ਸੀ.ਈ.ਆਰ.ਟੀ. ਦੇ ਨਵੇਂ ਪਾਠਕ੍ਰਮ ਅਨੁਸਾਰ ਹੋਵੇਗੀ। ਵਿਦਿਆਰਥੀ ਫ਼ਰੈਂਚ, ਜਰਮਨ, ਸਪੈਨਿਸ਼ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਨੂੰ ਆਰ3 ਦੇ ਰੂਪ ’ਚ ਉਦੋਂ ਹੀ ਚੁਣ ਸਕਣਗੇ, ਜਦੋਂ ਬਾਕੀ ਦੋ ਭਾਸ਼ਾਵਾਂ ਭਾਰਤੀ ਹੋਣ। ਜਮਾਤ ਛੇਵੀਂ ਤੋਂ ਅੰਗਰੇਜ਼ੀ ਨੂੰ ਵੀ ’ਵਿਦੇਸ਼ੀ ਭਾਸ਼ਾ’ ਦੀ ਸ਼੍ਰੇਣੀ ’ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਜਾਰੀ ਹੋਇਆ ਰੈੱਡ ਅਲਰਟ, ਪੁਲਸ ਨੇ ਕਈ ਜ਼ਿਲ੍ਹਿਆਂ 'ਚ ਕੀਤੀ ਭਾਰੀ ਨਾਕਾਬੰਦੀ
ਰਾਹਤ ਦੀ ਗੱਲ ਇਹ ਹੈ ਕਿ ਜਮਾਤ 10ਵੀਂ ’ਚ ਤੀਜੀ ਭਾਸ਼ਾ ਦੀ ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਆਰ3 ਦਾ ਮੁਲਾਂਕਣ ਸਕੂਲ ਆਪਣੇ ਪੱਧਰ ’ਤੇ ਕਰਨਗੇ ਤੇ ਇਸ ਦੇ ਅੰਕ ਜਾਂ ਗ੍ਰੇਡ ਸੀ.ਬੀ.ਐੱਸ.ਈ. ਦੇ ਸਰਟੀਫਿਕੇਟ ’ਚ ਦਰਜ ਹੋਣਗੇ। ਕੇਵਲ ਆਰ3 ਦੇ ਕਾਰਨ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਦੀ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਤੋਂ ਨਹੀਂ ਰੋਕਿਆ ਜਾਵੇਗਾ।
ਇਹ ਵੀ ਪੜ੍ਹੋ : ਮਾਮੂਲੀ ਗੱਲ ’ਤੇ ਹੋਈ ਬਹਿਸ ਮਗਰੋਂ ਸਾਲਿਆਂ ਨੇ ਮਾਰ 'ਤਾ ਜੀਜਾ
ਕਿਹੜੇ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ ਵਿਵਸਥਾ?
ਮੌਜੂਦਾ ਜਮਾਤ 10ਵੀਂ, 7ਵੀਂ, 8ਵੀਂ ਅਤੇ 9ਵੀਂ ਦੇ ਵਿਦਿਆਰਥੀਆਂ ’ਤੇ ਇਹ ਨਵੀਂ ਵਿਵਸਥਾ ਲਾਗੂ ਨਹੀਂ ਹੋਵੇਗੀ। 2026-27 ’ਚ ਜਮਾਤ ਛੇਵੀਂ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀ ਇਸ ਵਿਵਸਥਾ ਦਾ ਪਹਿਲਾ ਬੈਚ ਹੋਣਗੇ, ਜੋ 2031 ’ਚ ਪਹਿਲੀ ਵਾਰ ਆਰ3 ਦੀ ਬੋਰਡ ਪ੍ਰੀਖਿਆ ਦੇਣਗੇ। ਬੋਰਡ ਦਾ ਕਹਿਣਾ ਹੈ ਕਿ ਇਸ ਨਾਲ ਪੜ੍ਹਾਈ ਦਾ ਬੋਝ ਨਹੀਂ ਵਧੇਗਾ। ਮਾਪਿਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਹੀ ਜਾਣਕਾਰੀ ਲਈ ਸਕੂਲ ਜਾਂ ਬੋਰਡ ਦੀ ਅਧਿਕਾਰਤ ਵੈੱਬਸਾਈਟ ਨਾਲ ਹੀ ਸੰਪਰਕ ਕਰਨ ਅਤੇ ਭੁਲੇਖਾ ਪਾਊ ਖ਼ਬਰਾਂ ’ਤੇ ਭਰੋਸਾ ਨਾ ਕਰਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦਾ ਓ. ਬੀ. ਸੀ. ਵਿੰਗ ਭੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
