ਹੈਬੋਵਾਲ ਪੁਲ਼ੀ ''ਤੇ ਬੇਕਾਬੂ ਹੋਈ ਜੀਪ! ਸੁੱਤੇ ਪਏ ਵਿਅਕਤੀ ਦੀ ਦਰਦਨਾਕ ਮੌਤ
Friday, Oct 10, 2025 - 05:49 PM (IST)
 
            
            ਲੁਧਿਆਣਾ (ਵਿੱਕੀ): ਲੁਧਿਆਣਾ ਦੀ ਹੈਬੋਵਾਲ ਪੁਲ਼ੀ 'ਤੇ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇਕ ਜੀਪ ਬੇਕਾਬੂ ਹੋ ਗਈ ਤੇ ਪੁਲ਼ੀ 'ਤੇ ਸੁੱਤੇ ਪਏ ਵਿਅਕਤੀ ਉੱਪਰ ਜਾ ਚੜ੍ਹੀ। ਇਸ ਕਾਰਨ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - Diwali ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਹਰ ਪੰਜਾਬੀ ਨੂੰ ਮਿਲੇਗਾ ਫ਼ਾਇਦਾ
ਜਾਣਕਾਰੀ ਮੁਤਾਬਕ ਹੈਬੋਵਾਲ ਪੁਲ਼ੀ ਨੇੜੇ ਅੱਜ ਇਕ ਜੀਪ ਬੇਕਾਬੂ ਹੋ ਗਈ। ਡਰਾਈਵਰ ਵੱਲੋਂ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਇੰਨੇ ਨੂੰ ਜੀਪ ਪੁਲ਼ੀ 'ਤੇ ਸੁੱਤੇ ਪਏ ਵਿਅਕਤੀ ਉੱਪਰ ਜਾ ਚੜ੍ਹੀ, ਜਿਸ ਕਾਰਨ ਉਸ ਨੂੰ ਇੱਧਰ-ਉੱਧਰ ਹੋਣ ਦਾ ਸਮਾਂ ਵੀ ਨਹੀਂ ਮਿਲਿਆ ਤੇ ਉਹ ਜੀਪ ਨਾਲ ਬੁਰੀ ਤਰ੍ਹਾਂ ਦਰੜਿਆ ਗਿਆ। ਇਸ ਹਾਦਸੇ ਵਿਚ ਵਿਅਕਤੀ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            