ਖੰਨਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ
Wednesday, May 10, 2023 - 11:12 AM (IST)
ਖੰਨਾ (ਵਿਪਨ) : ਇੱਥੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਸਵੇਰੇ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਸਵਾਰੀਆਂ ਨਾਲ ਭਰੀ ਬੱਸ ਸੜਕ 'ਤੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਬੱਸ 'ਚ ਸਵਾਰ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੱਟੀ ਡਿਪੂ ਯਮੁਨਾਨਗਰ ਤੋਂ ਸਵਾਰੀਆਂ ਨਾਲ ਭਰੀ ਬੱਸ ਅੰਮ੍ਰਿਤਸਰ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਅੱਜ ਪੈ ਰਹੀਆਂ ਵੋਟਾਂ, CM ਮਾਨ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
ਜਦੋਂ ਇਹ ਬੱਸ ਦੋਰਾਹਾ ਪੁੱਜੀ ਤਾਂ ਅਚਾਨਕ ਸੜਕ 'ਤੇ ਖੜ੍ਹੇ ਟਰੱਕ ਪਿੱਛੇ ਟਕਰਾ ਗਈ। ਬੱਸ ਦੇ ਪਿੱਛੇ ਇੱਕ ਕਾਰ ਟਕਰਾ ਗਈ। ਇਸ ਹਾਦਸੇ 'ਚ 15 ਤੋਂ ਵੱਧ ਸਵਾਰੀਆਂ ਜਖ਼ਮੀ ਹੋ ਗਈਆਂ। ਸਵਾਰੀਆਂ ਮੁਤਾਬਕ ਡਰਾਈਵਰ ਬੱਸ ਤੇਜ਼ ਚਲਾ ਰਿਹਾ ਸੀ। ਡਰਾਈਵਰ ਨੇ ਕਿਹਾ ਕਿ ਉਹ ਕਾਰ ਨੂੰ ਬਚਾਉਂਦੇ ਹੋਏ ਬੱਸ ਨੂੰ ਟਰੱਕ 'ਚ ਵੱਜਣ ਤੋਂ ਬਚਾ ਨਹੀਂ ਸਕਿਆ।
ਇਹ ਵੀ ਪੜ੍ਹੋ : ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪੁੱਜੇ ਡਾ. ਸੁਖਵਿੰਦਰ ਸੁੱਖੀ, ਮੀਡੀਆ ਅੱਗੇ ਕੀਤੇ ਵੱਡੇ ਦਾਅਵੇ
ਉੱਥੇ ਹੀ ਸਰਕਾਰੀ ਹਸਪਤਾਲ ਖੰਨਾ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ 'ਚ 7 ਜ਼ਖਮੀਆਂ ਨੂੰ ਦਾਖ਼ਲ ਕਰਾਇਆ ਗਿਆ, ਜਿਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਸਭ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ