ਭਿਆਨਕ ਹਾਦਸੇ ਵਿਚ ਦੋ ਬੱਚੇ ਗੁਆਉਣ ਵਾਲੀ ਮਾਂ ਨੇ ਲੋਕਾਂ ਅੱਗੇ ਲਗਾਈ ਮਦਦ ਦੀ ਗੁਹਾਰ

Saturday, Dec 10, 2022 - 06:28 PM (IST)

ਭਿਆਨਕ ਹਾਦਸੇ ਵਿਚ ਦੋ ਬੱਚੇ ਗੁਆਉਣ ਵਾਲੀ ਮਾਂ ਨੇ ਲੋਕਾਂ ਅੱਗੇ ਲਗਾਈ ਮਦਦ ਦੀ ਗੁਹਾਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਸਕੂਲ ਜਾ ਰਹੇ ਭੈਣ-ਭਰਾ ਦੀ ਮੌਤ ਹੋ ਗਈ ਸੀ। ਜਲਾਲਾਬਾਦ ਰੋਡ ਵਾਸੀ ਗੁਰਸੇਵਕ ਸਿੰਘ (15) ਆਪਣੀ ਭੈਣ ਪ੍ਰਭਜੋਤ ਕੌਰ (12) ਅਤੇ ਭਰਾ ਨਵਤੇਜ ਸਿੰਘ (8) ਨਾਲ ਸਕੂਲ ਜਾ ਰਿਹਾ ਸੀ ਕਿ ਇਕ ਟਰੱਕ ਨੇ ਓਵਰਟੇਕ ਕਰਦਿਆਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਸੜਕ ਹਾਦਸੇ ਦੌਰਾਨ ਗੁਰਸੇਵਕ ਸਿੰਘ ਅਤੇ ਪ੍ਰਭਜੋਤ ਕੌਰ ਦੀ ਮੌਤ ਹੋ ਗਈ ਜਦਕਿ ਨਵਤੇਜ ਸਿੰਘ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਹੈ। 

ਇਹ ਵੀ ਪੜ੍ਹੋ : ਤਰਨਤਾਰਨ ਦੇ ਪੁਲਸ ਥਾਣੇ ’ਤੇ ਹੋਏ ਲਾਂਚਰ ਰਾਕਟ ਹਮਲੇ ’ਤੇ ਡੀ. ਜੀ. ਪੀ. ਦਾ ਵੱਡਾ ਖ਼ੁਲਾਸਾ

ਆਪਣੇ ਜਿਗਰ ਦੇ ਦੋ ਟੋਟੇ ਗਵਾ ਚੁੱਕੇ ਮਾਪਿਆਂ ਲਈ ਹਰ ਕੋਈ ਅਰਦਾਸ ਕਰ ਰਿਹਾ ਹੈ ਕਿ ਉਨ੍ਹਾਂ ਦਾ ਇਲਾਜ ਅਧੀਨ ਤੀਜਾ ਬੱਚਾ ਜਲਦ ਸਿਹਤਯਾਬ ਹੋ ਜਾਵੇ। ਨਵਤੇਜ ਦੀ ਮਾਤਾ ਨੇ ਇਸ ਸਬੰਧੀ ਆਮ ਲੋਕਾਂ ਅੱਗੇ ਮਦਦ ਲਈ ਅਪੀਲ ਕੀਤੀ ਹੈ। ਪਿਤਾ ਡਰਾਇਵਰੀ ਕਰਦਾ ਅਤੇ ਇਸ ਸਧਾਰਨ ਪਰਿਵਾਰ ’ਤੇ ਪਈ ਵੱਡੀ ਬਿਪਤਾ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਘਟਨਾ, ਪਤੀ ਤੋਂ ਦੁਖੀ ਪਤਨੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News