ਹਾਦਸੇ ''ਚ ਐਕਟਿਵਾ ਸਵਾਰ ਜ਼ਖਮੀ
Wednesday, Nov 26, 2025 - 04:14 PM (IST)
ਬਠਿੰਡਾ (ਸੁਖਵਿੰਦਰ) : ਗੋਨਿਆਣਾ ਰੋਡ 'ਤੇ ਪਿੰਡ ਭੋਖੜਾ ਨੇੜੇ ਇੱਕ ਮੋਟਰਸਾਈਕਲ ਅਤੇ ਐਕਟਿਵਾ ਸਵਾਰ ਦੀ ਟੱਕਰ ਹੋ ਗਈ, ਜਿਸ ਕਾਰਨ ਐਕਟਿਵਾ ਸਵਾਰ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ, ਰਾਜਿੰਦਰ ਕੁਮਾਰ ਅਤੇ ਰੋਡ ਸੇਫਟੀ ਫੋਰਸ ਮੌਕੇ 'ਤੇ ਪਹੁੰਚੀ।
ਸਹਾਰਾ ਟੀਮ ਨੇ ਗੰਭੀਰ ਜ਼ਖਮੀ ਐਕਟਿਵਾ ਸਵਾਰ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਅਤੇ ਇਲਾਜ ਕਰਵਾਇਆ। ਜ਼ਖਮੀ ਐਕਟਿਵਾ ਸਵਾਰ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਰੌਸ਼ਨ ਸਿੰਘ, ਵਾਸੀ ਨਰੂਆਣਾ ਰੋਡ ਵਜੋਂ ਹੋਈ ਹੈ।
