ਸਕੂਟਰ ਸਵਾਰ ਗੰਭੀਰ ਜ਼ਖਮੀ, ਪੀ.ਜੀ.ਆਈ. ਰੈਫਰ

08/21/2018 11:19:07 PM

ਰੂਪਨਗਰ, (ਵਿਜੇ)-ਰੂਪਨਗਰ ਨਜ਼ਦੀਕੀ ਪਿੰਡ ਸੈਣੀਮਾਜਰਾ ਦੇ ਕੋਲ ਸਕੂਟਰ ਦੇ ਅੱਗੇ ਅਾਵਾਰਾ ਕੁੱਤੇ ਦੇ ਆ ਜਾਣ ਕਾਰਨ ਸਕੂਟਰ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਸਿਵਲ ਹਸਪਤਾਲ ’ਚ ਇਲਾਜ ਅਧੀਨ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਦੁੱਗਰੀ ਨੇ ਦੱਸਿਆ ਕਿ ਉਹ ਆਪਣੇ ਸਕੂਟਰ ਤੋਂ ਪਿੰਡ ਵੱਲ ਜਾ ਰਿਹਾ ਸੀ। ਪਿੰਡ ਸੈਣੀਮਾਜਰਾ ਦੇ ਨੇਡ਼ੇ ਇਕ ਅਾਵਾਰਾ ਕੁੱਤੇ ਦੇ ਆਉਣ ਕਾਰਨ ਉਹ ਵਾਹਨ ਸਮੇਤ ਅਸੰਤੁਲਿਤ ਹੋ ਕੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਮੁਢਲੇ ਇਲਾਜ ਦੇ ਬਾਅਦ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ।


Related News