ਬਠਿੰਡਾ 'ਚ ਚੜ੍ਹਦੀ ਸਵੇਰ ਚੱਲੀ ਗੋਲੀ, ਪੈ ਗਈਆਂ ਚੀਕਾਂ, ਵਾਰਦਾਤ ਨਾਲ ਕੰਬਿਆ ਪੂਰਾ ਪਿੰਡ (ਵੀਡੀਓ)

Wednesday, Apr 29, 2026 - 10:44 AM (IST)

ਬਠਿੰਡਾ 'ਚ ਚੜ੍ਹਦੀ ਸਵੇਰ ਚੱਲੀ ਗੋਲੀ, ਪੈ ਗਈਆਂ ਚੀਕਾਂ, ਵਾਰਦਾਤ ਨਾਲ ਕੰਬਿਆ ਪੂਰਾ ਪਿੰਡ (ਵੀਡੀਓ)

ਬਠਿੰਡਾ (ਵਿਜੇ ਵਰਮਾ) : ਬਠਿੰਡਾ ਦੇ ਪਿੰਡ ਗੁਰੂਸਰ ਸੈਣੇਵਾਲਾ 'ਚ ਬੁੱਧਵਾਰ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਜਾਇਦਾਦੀ ਝਗੜੇ ਨੂੰ ਲੈ ਕੇ ਹੋਈ ਤਕਰਾਰ ਅਚਾਨਕ ਖੂਨੀ ਝੜਪ 'ਚ ਤਬਦੀਲ ਹੋ ਗਈ ਅਤੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਨਿਵਾਸੀ ਅਤੇ ਅਕਾਲੀ ਵਰਕਰ ਟੀਟੂ ਦਾ ਆਪਣੀ ਭੈਣ ਨਾਲ ਕਾਫੀ ਸਮੇਂ ਤੋਂ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟੀਟੂ ਦੀ ਭੈਣ ਨੇ ਆਪਣੀ ਜ਼ਮੀਨ ਅਤੇ ਜਾਇਦਾਦ ਆਪਣੇ ਸਹੁਰੇ ਪਰਿਵਾਰ ਦੇ ਨਾਂ ਕਰਵਾ ਦਿੱਤੀ ਸੀ, ਜੋ ਕੋਟਕਪੂਰਾ ਦੇ ਰਹਿਣ ਵਾਲੇ ਹਨ। ਬੁੱਧਵਾਰ ਨੂੰ ਕੋਟਕਪੂਰਾ ਤੋਂ ਕੁੱਝ ਲੋਕ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਲੈਣ ਲਈ ਪਿੰਡ ਪਹੁੰਚੇ ਸਨ।

ਇਹ ਵੀ ਪੜ੍ਹੋ : ਮਿਲਕਫੈੱਡ ਪੰਜਾਬ ਨੇ ਇਕ ਮਈ ਤੋਂ ਦੁੱਧ ਦੀ ਖ਼ਰੀਦ ਕੀਮਤ ਵਧਾਉਣ ਦਾ ਕੀਤਾ ਐਲਾਨ, ਪੜ੍ਹੋ ਪੂਰੀ ਖ਼ਬਰ
ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਤਕਰਾਰ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਅਚਾਨਕ ਗੋਲੀ ਚੱਲ ਗਈ। ਚਸ਼ਮਦੀਦਾਂ ਅਨੁਸਾਰ ਫਾਇਰਿੰਗ ਤੋਂ ਬਾਅਦ ਪਿੰਡ 'ਚ ਭੱਜਦੌੜ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀ ਲੱਗਣ ਕਾਰਨ ਟੀਟੂ ਨਾਮਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਇਲਾਕੇ 'ਚ ਭਾਰੀ ਤਣਾਅ ਫੈਲ ਗਿਆ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ : 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਲਰਟ, ਕਰ ਲਓ ਜਲਦੀ, ਸਿੱਖਿਆ ਬੋਰਡ ਦਾ ਆਖ਼ਰੀ ਅਲਟੀਮੇਟਮ

ਸ਼ੁਰੂਆਤੀ ਜਾਂਚ 'ਚ ਮਾਮਲਾ ਆਪਸੀ ਰੰਜਿਸ਼ ਅਤੇ ਜਾਇਦਾਦੀ ਝਗੜੇ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਇਰਿੰਗ ਕਿਸ ਨੇ ਕੀਤੀ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਹਨ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਬੰਧਿਤ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e


 


author

Babita

Content Editor

Related News