ਕਾਰ ਹੇਠਾਂ ਆਉਣ ਕਾਰਨ ਬੱਚੀ ਦੀ ਮੌਤ
Thursday, Jun 21, 2018 - 01:37 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ)-ਜ਼ਿਲੇ ਦੀ ਢਾਣੀ ਖਰਾਸ ਵਾਲੀ ਵਿਚ ਕਰੂਜ਼ਰ ਗੱਡੀ ਹੇਠਾਂ ਆਉਣ ਕਾਰਨ 4 ਸਾਲਾਂ ਦੀ ਬੱਚੀ ਦੀ ਮੌਤ ਹੋ ਗਈ। ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਲਡ਼ਕੀ ਆਸਤਾ (4) ਦੇ ਪਿਤਾ ਸੰਬੂ ਸਿੰਘ ਵਾਸੀ ਢਾਣੀ ਖਰਾਸ ਵਾਲੀ ਨੇ ਦੱਸਿਆ ਕਿ ਆਸਤਾ ਅੱਜ ਸਵੇਰੇ ਸਾਢੇ 8 ਵਜੇ ਪਰਿਵਾਰਕ ਬੱਚਿਆਂ ਦੇ ਨਾਲ ਆਪਣੇ ਘਰ ਦੇ ਪਿੱਛੇ ਗਲੀ ਵਿਚ ਸਥਿਤ ਦੁਕਾਨ ’ਤੇ ਖਾਣ ਦਾ ਸਾਮਾਨ ਲੈਣ ਲਈ ਗਈ ਸੀ। ਜਦੋਂ ਉਹ ਬੱਚਿਆਂ ਦੇ ਨਾਲ ਸਾਮਾਨ ਲੈ ਕੇ ਵਾਪਸ ਆ ਰਹੀ ਸੀ ਤਾਂ ਦੁਕਾਨ ਦੇ ਨੇਡ਼ੇ ਸਥਿਤ ਗਲੀ ਵਿਚ ਰਹਿਣ ਵਾਲਾ ਕੁਲਵਿੰਦਰ ਸਿੰਘ ਆਪਣੀ ਕਰੂਜ਼ਰ ਗੱਡੀ ਪਿੱਛੇ ਮੌਡ਼ ਰਿਹਾ ਸੀ, ਜਿਸ ਨੇ ਬਿਨਾਂ ਪਿੱਛੇ ਵੇਖੇ ਆਪਣੀ ਗੱਡੀ ਮੋਡ਼ ਦਿੱਤੀ ਅਤੇ ਆਸਤਾ ਗੱਡੀ ਦੇ ਟਾਇਰਾਂ ਦੇ ਹੇਠਾਂ ਆ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤੇ ਹੋ ਗਈ। ਮ੍ਰਿਤਕ ਬੱਚੀ ਦਾ ਅੱਜ ਸ਼ਾਮ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਗਿਆ। ਥਾਣਾ ਸਦਰ ਦੀ ਪੁਲਸ ਨੇ ਗੱਡੀ ਚਾਲਕ ਨੂੰ ਫਡ਼ ਕੇ ਮਾਮਲਾ ਦਰਜ ਕਰ ਲਿਆ ਹੈ।