ਢੱਠੇ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

Sunday, Jan 07, 2018 - 03:08 AM (IST)

ਢੱਠੇ ਦੀ ਟੱਕਰ ਨਾਲ ਬਜ਼ੁਰਗ ਦੀ ਮੌਤ

ਮਾਨਸਾ(ਮੀਰਪੁਰੀਆ)-ਸ਼ਹਿਰ 'ਚ ਆਵਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਆਏ ਦਿਨ ਇਨ੍ਹਾਂ ਪਸ਼ੂਆਂ ਕਾਰਨ ਭਿਆਨਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਮਾਨਸਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਤ੍ਰਿਵੈਣੀ ਮੰਦਰ ਕੋਲ ਹੋਇਆ, ਜਿਥੇ ਇਕ ਬਜ਼ੁਰਗ ਰਾਮ ਗੋਪਾਲ ਜੋ ਕਿ ਰਿਟਾਇਰਡ ਸਰਕਾਰੀ ਮੁਲਾਜ਼ਮ ਸੀ, ਨੂੰ ਇਕ ਆਵਾਰਾ ਢੱਠੇ ਨੇ ਆਪਣੀ ਲਪੇਟ 'ਚ ਲੈ ਲਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।  ਸ਼ਹਿਰ ਵਾਸੀ ਤਰਸੇਮ ਚੰਦ ਕੱਦੂ, ਪ੍ਰੇਮ ਸਿੰਗਲਾ, ਸਤੀਸ਼ ਧੀਰ, ਸ਼ਿਵ ਭੋਲੇ ਸੇਵਾ ਦਲ ਦੇ ਚੇਅਰਮੈਨ ਸਤੀਸ਼ ਸਿੰਗਲਾ ਆਦਿ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨ੍ਹਾਂ ਪਸ਼ੂਆਂ ਦਾ ਪੁਖਤਾ ਰਹਿਣ ਬਸੇਰਾ ਕੀਤਾ ਜਾਵੇ।


Related News