ਮੋਟਰਸਾਈਕਲ ਤੇ ਫਾਰਚੂਨਰ ਗੱਡੀ ''ਚ ਟੱਕਰ, 1 ਦੀ ਮੌਤ

Sunday, Oct 08, 2017 - 07:14 AM (IST)

ਮੋਟਰਸਾਈਕਲ ਤੇ ਫਾਰਚੂਨਰ ਗੱਡੀ ''ਚ ਟੱਕਰ, 1 ਦੀ ਮੌਤ

ਮੁਕੇਰੀਆਂ(ਬਲਵੀਰ)-ਅੱਜ ਬਾਅਦ ਦੁਪਹਿਰ ਜੀ. ਟੀ. ਰੋਡ 'ਤੇ ਸਥਿਤ ਕਸਬਾ ਤਲਵੰਡੀ ਕਲਾਂ ਕੋਲ ਹੋਏ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਖਸ਼ੀਸ਼ ਮਸੀਹ (44) ਪੁੱਤਰ ਸਲਾਮਤ ਮਸੀਹ ਵਾਸੀ ਮਨਸੂਰਪੁਰ, ਜੋ ਕਿਸੇ ਕੰਮ ਲਈ ਮੋਟਰਸਾਈਕਲ 'ਤੇ ਮੁਕੇਰੀਆਂ ਤੋਂ ਭੰਗਾਲਾ ਵੱਲ ਜਾ ਰਿਹਾ ਸੀ ਕਿ ਪਿੱਛੋਂ ਆ ਰਹੀ ਫਾਰਚੂਨਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਮੋਟਰਸਾਈਕਲ ਤੋਂ ਡਿਗ ਪਿਆ ਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News