ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ

Wednesday, Jul 20, 2022 - 06:32 PM (IST)

ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਨੌਜਵਾਨ ਅਧਿਆਪਕਾ ਦੀ ਮੌਤ, ਕੁੱਝ ਦਿਨ ਪਹਿਲਾਂ ਕੀਤੀ ਸੀ ਜੁਆਇਨਿੰਗ

ਮੋਗਾ (ਗੋਪੀ ਰਾਊਕੇ) : ਮੰਗਲਵਾਲ ਨੂੰ ਬਾਅਦ ਦੁਪਹਿਰ ਮੋਗਾ ਦੇ ਧਰਮਕੋਟ ਮੋਗਾ ਰੋਡ ’ਤੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਸਰਕਾਰੀ ਸਕੂਲ ’ਚ ਪੜ੍ਹਾਉਣ ਵਾਲੀ ਅਧਿਆਪਕਾ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋ ਅਧਿਆਪਕਾਂ ਧਰਮਕੋਟ ਦੇ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਕੇ ਮੋਗਾ ਵਾਪਿਸ ਪਰਤ ਰਹੀਆਂ ਸਨ ਸਨ ਕਿ ਮੋਗਾ ਨਜ਼ਦੀਕ ਉਨ੍ਹਾਂ ਦੀ ਐਕਟਿਵਾ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ, ਜਿਸ ਦਰਮਿਆਨ ਜਸਪ੍ਰੀਤ ਕੌਰ ਨਾਮੀ ਅਧਿਆਪਕਾ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਦਰਸ਼ਨਪਾਲ ਕੌਰ ਅਧਿਆਪਕਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ, ਬਰਾਮਦ ਹੋਈ ਏ. ਕੇ. 47

ਇਸ ਦੌਰਾਨ ਦੋਵਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ ਜਿੱਥੇ ਜਸਪ੍ਰੀਤ ਕੌਰ ਨਾਮੀਂ ਅਧਿਆਪਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਜਸਪ੍ਰੀਤ ਕੌਰ ਨਾਂ ਦੀ ਅਧਿਆਪਕਾ ਨੇ ਅਜੇ ਦਸ ਦਿਨ ਪਹਿਲਾਂ ਹੀ ਸਕੂਲ ਵਿਚ ਬਤੌਰ ਅਧਿਆਪਕਾ ਜੁਆਇਨਿੰਗ ਕੀਤੀ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਵਿਚ ਅਧਿਆਪਕ ਸਿਵਲ ਹਸਪਤਾਲ ਮੋਗਾ ਪੁੱਜੇ ਅਤੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ : ਪਤਨੀ ਦਾ ਕਤਲ ਕਰਕੇ ਥਾਣੇ ਪਹੁੰਚਿਆ ਪਤੀ, ਬਿਆਨ ਸੁਣ ਹੈਰਾਨ ਰਹਿ ਗਈ ਪੁਲਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News