ਨਗਰ ਪੰਚਾਇਤ ਹੰਡਾਇਆ ''ਤੇ ''ਆਪ'' ਦਾ ਕਬਜ਼ਾ, 1 ਵੋਟ ਤੋਂ ਜਿੱਤੀ ਕਾਂਗਰਸੀ ਉਮੀਦਵਾਰ

Saturday, Dec 21, 2024 - 05:22 PM (IST)

ਨਗਰ ਪੰਚਾਇਤ ਹੰਡਾਇਆ ''ਤੇ ''ਆਪ'' ਦਾ ਕਬਜ਼ਾ, 1 ਵੋਟ ਤੋਂ ਜਿੱਤੀ ਕਾਂਗਰਸੀ ਉਮੀਦਵਾਰ

ਬਰਨਾਲਾ (ਬਿਊਰੋ): ਨਗਰ ਪੰਚਾਇਤ ਹੰਡਾਇਆ ਵਿਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ। ਇੱਥੋਂ ਦੇ 13 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਨੇ 10 ਅਤੇ ਕਾਂਗਰਸ ਨੇ 1 ਵਾਰਡ ਵਿਚ ਜਿੱਤ ਹਾਸਲ ਕੀਤੀ ਹੈ। ਉੱਥੇ ਹੀ 2 ਵਾਰਡਾਂ ਤੋਂ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। 

ਇੱਥੇ ਸਭ ਤੋਂ ਫੱਸਵਾਂ ਮੁਕਾਬਲਾ ਵਾਰਡ ਨੰਬਰ 8 ਵਿਚ ਵੇਖਣ ਨੂੰ ਮਿਲਿਆ ਜਿੱਥੇ ਜਿੱਤ-ਹਾਰ ਦਾ ਫ਼ੈਸਲਾ ਮਹਿਜ਼ 1 ਵੋਟ ਨਾਲ ਹੋਇਆ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਨੂੰ 152 ਵੋਟਾਂ ਪਈਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ 151 ਵੋਟਾਂ ਹਾਸਲ ਕਰ ਕੇ 1 ਵੋਟ ਤੋਂ ਹਾਰ ਗਏ। 

ਵਾਰਡ ਵਾਰ ਨਤੀਜੇ

ਵਾਰਡ ਨੰਬਰ 1 ਤੋਂ ਵੀਰਪਾਲ ਕੌਰ, 2 ਤੋਂ ਰੂਪੀ ਕੌਰ, 3 ਤੋਂ ਮੰਜੂ ਰਾਣੀ (ਆਜ਼ਾਦ), 4 ਤੋਂ ਚਰਨੋ ਕੌਰ, 5. ਰੇਸ਼ਮਾ, 6. ਗੁਰਮੀਤ ਬਾਵਾ, 8 ਨੰਬਰ ਕੁਲਦੀਪ ਤਾਜਪੁਰੀਆ, 9 ਤੋਂ ਬਸਾਵਾ ਸਿੰਘ, 10 ਤੋਂ ਹਰਪ੍ਰੀਤ ਕੌਰ, 11 ਤੋਂ ਨਿਰੰਜਨ ਸਿੰਘ, 12 ਤੋਂ ਬਲਵੀਰ ਸਿੰਘ ਮਹਿਰਮੀਆਂ, 13 ਤੋਂ ਅਮਰਦਾਸ ਜੇਤੂ ਰਹੇ। 

 


author

Anmol Tagra

Content Editor

Related News