ਹੁਣ ਆਈ ਪੰਜਾਬ ''ਚ ਮਜ਼ਬੂਤ ਵਿਰੋਧੀ ਧਿਰ : ਬੈਂਸ (ਵੀਡੀਓ)

03/24/2017 7:31:25 PM

ਚੰਡੀਗੜ੍ਹ : ਪੰਜਾਬ ''ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੇ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਗਠਜੋੜ ਨੇ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਪਰਛਾਵਾਂ ਦੱਸਿਆ ਹੈ। ਸਿਮਰਜੀਤ ਬੈਂਸ ਮੁਤਾਬਕ ਕਾਂਗਰਸ ਸਰਕਾਰ ਚੰਗਾ ਜਾਂ ਮਾੜਾ ਜੋ ਵੀ ਕੰਮ ਕਰੇਗੀ ਉਸ ਨੂੰ ਜਨਤਾ ਦਰਬਾਰ ''ਚ ਉਸੇ ਤਰ੍ਹਾਂ ਪਹੁੰਚਾਇਆ ਜਾਵੇਗਾ।
ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਕਮਜ਼ੋਰ ਵਿਰੋਧੀ ਧਿਰ ਹੋਣ ਕਾਰਨ ਪੰਜਾਬ ਵਿਚ ਮਾਫੀਆ ਰਾਜ ਅਤੇ ਜੰਗਲਰਾਜ ਦਾ ਬੋਲਬਾਲਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਬੈਂਸ ਮੁਤਾਬਕ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਾਲ ਨਿਭਾਏਗੀ ਅਤੇ ਸਰਕਾਰ ਦਾ ਚੰਗੇ ਮਾੜੇ ਕੰਮਾਂ ''ਤੇ ਨਜ਼ਰ ਰੱਖੇਗੀ।


Gurminder Singh

Content Editor

Related News