''ਆਪ'' ਦੇ ਚਾਰ ਬਾਗੀ ਵਿਧਾਇਕਾਂ ਨੇ ਘੜੀ ਨਵੀਂ ਵਿਉਂਤ, ਲਿਆ ਵੱਡਾ ਫ਼ੈਸਲਾ

Sunday, Sep 20, 2020 - 06:26 PM (IST)

''ਆਪ'' ਦੇ ਚਾਰ ਬਾਗੀ ਵਿਧਾਇਕਾਂ ਨੇ ਘੜੀ ਨਵੀਂ ਵਿਉਂਤ, ਲਿਆ ਵੱਡਾ ਫ਼ੈਸਲਾ

ਚੰਡੀਗੜ੍ਹ/ਖਰੜ (ਰਮਨਜੀਤ, ਅਮਰਦੀਪ) : ਪੰਜਾਬ 'ਚ 'ਆਪ' ਦੇ 4 ਬਾਗੀ ਵਿਧਾਇਕਾਂ ਨੇ ਸੂਬੇ ਦੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰਨ ਲਈ ਇਕ ਨਵਾਂ ਪਲੇਟਫਾਰਮ ਬਣਾਉਣ ਦਾ ਫ਼ੈਸਲਾ ਕਰਦਿਆਂ 'ਪੰਜਾਬ ਖੇਤਰੀ ਵਿਚਾਰ ਮੰਚ' ਦਾ ਗਠਨ ਕੀਤਾ ਹੈ। ਪਾਰਟੀ ਦੇ 4 ਬਾਗੀ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਕੰਵਰ ਸੰਧੂ ਅਤੇ ਜਗਤਾਰ ਸਿੰਘ ਹਿੱਸੋਵਾਲ ਨੇ ਕਿਹਾ ਕਿ ਸੂਬੇ ਵਿਚ 'ਪੰਜਾਬ ਖੇਤਰੀ ਵਿਚਾਰ ਮੰਚ' ਦੇ ਸਮਾਗਮ ਵਿਚ ਬੁੱਧੀਜੀਵੀਆਂ, ਸੇਵਾਮੁਕਤ ਅਫਸਰਾਂ, ਡੋਮੇਨ ਮਾਹਰਾਂ ਅਤੇ ਕਾਨੂੰਨੀ ਮਾਹਰਾਂ ਦੇ ਨਾਲ-ਨਾਲ ਸੂਬੇ ਦੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕਰ ਕੇ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫ਼ੇ 'ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਕ ਬਿਆਨ ਜਾਰੀ ਕਰਦਿਆਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ 'ਪੰਜਾਬ ਖੇਤਰੀ ਵਿਚਾਰ ਮੰਚ' ਪਾਰਟੀਆਂ, ਫੋਰਮਾਂ, ਯੂਨੀਅਨਾਂ ਅਤੇ ਹੋਰ ਸੰਸਥਾਵਾਂ ਵਿਚ ਕੰਮ ਕਰਨ ਵਾਲੀ ਇਕ ਗੈਰ ਰਾਜਨੀਤਕ ਸੰਸਥਾ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸੂਬੇ ਦੇ ਜ਼ਿਆਦਾਤਰ ਲੋਕਾਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਫੀਡਬੈਕ ਤੋਂ ਬਾਅਦ ਲਿਆ ਗਿਆ ਇਕ ਅਹਿਮ ਫ਼ੈਸਲਾ ਹੈ। ਉਨ੍ਹਾਂ ਕਿਹਾ ਇਸ ਮੰਚ ਰਾਹੀਂ ਉਹ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ ਵੀ ਸਮੇਂ-ਸਮੇਂ ਰਾਬਤਾ ਕਾਇਮ ਕਰਦੇ ਰਹਿਣਗੇ, ਜਿਹੜੇ ਅਜੇ ਵੀ ਸੂਬੇ ਅਤੇ ਲੋਕਾਂ ਦੀ ਭਲਾਈ ਕਰਨ ਲਈ ਤਤਪਰ ਹਨ।

ਇਹ ਵੀ ਪੜ੍ਹੋ :  ਕਿਸਾਨਾਂ ਨੂੰ ਇਨਸਾਫ਼ ਦਿਵਾਉਣ 'ਚ ਨਾਕਾਮ ਰਹੀ, ਮੈਨੂੰ ਮੁਆਫ਼ ਕਰ ਦਿਓ : ਹਰਸਿਮਰਤ

ਇਕ ਸਵਾਲ ਕਿ ਇਕ ਗੈਰ ਰਾਜਨੀਤਕ ਸੰਸਥਾ ਕਿਉਂ ਬਣਾਈ ਹੈ? ਦਾ ਜਵਾਬ ਦਿੰਦਿਆਂ ਜਗਦੇਵ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਨਾਲ ਗੱਲਬਾਤ ਅਤੇ ਵਿਚਾਰ-ਵਟਾਂਦਰਾ ਕਰਨ ਲਈ ਇਕ ਆਸਾਨ ਅਤੇ ਸੌਖਾ ਪਲੇਟਫਾਰਮ ਬਣਾਉਣਾ ਹੈ, ਜੋ ਵੱਖ-ਵੱਖ ਰਾਜਨੀਤਕ ਸਮੂਹਾਂ ਜਾਂ ਪਾਰਟੀਆਂ ਦਾ ਹਿੱਸਾ ਹੋ ਸਕਦੇ ਹਨ। ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਖ਼ਾਲਸਾ, ਜਗਤਾਰ ਸਿੰਘ ਹਿੱਸੋਵਾਲ (ਸਾਰੇ ਵਿਧਾਇਕ) ਨੇ ਕਿਹਾ ਕਿ ਸਾਡੀ ਨਿਮਾਣੀ ਜਿਹੀ ਇਹ ਕੋਸ਼ਿਸ਼ ਸੂਬੇ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ 'ਤੇ ਪਾਉਣ ਦੇ ਸੁਝਾਅ ਲੈਣ ਲਈ ਅਤੇ ਖੁੱਲ੍ਹੀ ਬਹਿਸ ਸ਼ੁਰੂ ਕਰਨ ਲਈ ਹੈ। ਅਸੀਂ ਪੰਜਾਬ ਦੇ ਇਕ ਜਿਹੀ ਸੋਚ ਵਾਲੇ ਲੋਕਾਂ, ਬੁੱਧੀਜੀਵੀਆਂ, ਵੱਖਰੇ-ਵੱਖਰੇ ਕਿੱਤਿਆਂ, ਕਾਨੂੰਨੀ ਮਾਹਰਾਂ ਅਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸਾਡੇ ਨਾਲ ਯਤਨਸ਼ੀਲ ਹੋਣ ਲਈ ਸੱਦਾ ਦਿੰਦੇ ਹਾਂ।

ਇਹ ਵੀ ਪੜ੍ਹੋ :  ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ


author

Gurminder Singh

Content Editor

Related News