ਮੋਗਾ ਦੇ ਪਿੰਡ ਘੋਲੀਆ ’ਚ ਛਾਇਆ ਮਾਤਮ, ਕੈਨੇਡਾ ਗਏ ਨੌਜਵਾਨ ਦੀ ਦਿਲ ਕੰਬਾਊ ਹਾਦਸੇ ’ਚ ਮੌਤ

Monday, Aug 29, 2022 - 06:31 PM (IST)

ਮੋਗਾ ਦੇ ਪਿੰਡ ਘੋਲੀਆ ’ਚ ਛਾਇਆ ਮਾਤਮ, ਕੈਨੇਡਾ ਗਏ ਨੌਜਵਾਨ ਦੀ ਦਿਲ ਕੰਬਾਊ ਹਾਦਸੇ ’ਚ ਮੌਤ

ਮੋਗਾ/ਕੈਨੇਡਾ (ਗੋਪੀ ਰਾਊਕੇ) : ਮੋਗਾ ਦੇ ਪਿੰਡ ਘੋਲੀਆ ਦੇ ਰਹਿਣ ਵਾਲੇ ਨੌਜਵਾਨ ਜਗਸੀਰ ਸਿੰਘ ਗਿੱਲ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਲਗਭਗ ਛੇ ਸਾਲ ਪਹਿਲਾਂ ਹੀ ਆਪਣਾ ਭਵਿੱਖ ਭਨਾਉਣ ਲਈ ਕੈਨੇਡਾ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਹੀ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਜਗਸੀਰ ਸਿੰਘ ਕੈਨੇਡਾ ਵਿਚ ਟਰੱਕ ਚਲਾਉਂਦਾ ਸੀ। ਜਿਵੇਂ ਹੀ ਸੋਮਵਾਰ ਸਵੇਰੇ ਜਗਸੀਰ ਸਿੰਘ ਦੀ ਮੌਤ ਦੀ ਖ਼ਬਰ ਪਿੰਡ ’ਚ ਆਈ ਤਾਂ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਇਹ ਵੀ ਪਤਾ ਲੱਗਾ ਹੈ ਕਿ ਜਗਸੀਰ ਅਮਰੀਕਾ ਤੋਂ ਕੈਨੇਡਾ ਨੂੰ ਟਰੱਕ ਰਾਹੀਂ ਵਾਪਿਸ ਆ ਰਿਹਾ ਸੀ, ਅਚਾਨਕ ਹਾਈਵੇਅ ’ਤੇ ਉਸ ਦੇ ਟਰੱਕ ਦੀ ਸਾਹਮਣੇ ਤੋਂ ਆ ਰਹੇ ਇਕ ਹੋਰ ਟੱਰਕ ਨਾਲ ਟੱਕਰ ਹੋ ਗਈ, ਇਸ ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ ਅਤੇ ਜਗਸੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਫਿਲਹਾਲ ਇਹ ਹਾਦਸਾ ਕਿਨ੍ਹਾਂ ਹਾਲਾਤ ਵਿਚ ਵਾਪਰਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਨੌਜਵਾਨ ਜਗਸੀਰ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਪਰਿਵਾਰ ਸਦਮੇ ਵਿਚ ਹੈ, ਉਥੇ ਹੀ ਪਿੰਡ ਵਿਚ ਵੀ ਸੋਗ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਵਿਚ ਵੱਡੀ ਕਾਰਵਾਈ ਕਰਨ ਦੀ ਤਿਆਰੀ ’ਚ ਭਾਜਪਾ, ਸਤੰਬਰ ਦੇ ਪਹਿਲੇ ਹਫ਼ਤੇ ਹੋ ਸਕਦੈ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News