ਸੜਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖੁਸ਼ੀਆਂ, 20 ਸਾਲਾ ਨੌਜਵਾਨ ਦੀ ਹੋਈ ਮੌਤ
Saturday, Jan 21, 2023 - 01:37 AM (IST)

ਮੁਕੇਰੀਆਂ (ਬਲਬੀਰ) : ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਰੇਲਵੇ ਫਲਾਈਓਵਰ 'ਤੇ ਸ਼ੁੱਕਰਵਾਰ ਇਕ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਮਨ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਮੁਕੇਰੀਆਂ ਜਾ ਰਿਹਾ ਸੀ। ਕਰੀਬ 5.30 ਵਜੇ ਮੁਕੇਰੀਆਂ-ਗੁਰਦਾਸਪੁਰ ਰੋਡ 'ਤੇ ਰੇਲਵੇ ਫਲਾਈਓਵਰ 'ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਨਵੀਂ ਸੰਸਦ ਹੋਈ ਤਿਆਰ, 31 ਜਨਵਰੀ ਨੂੰ ਰਾਸ਼ਟਰਪਤੀ ਕਰ ਸਕਦੇ ਹਨ ਸੰਬੋਧਨ
ਮ੍ਰਿਤਕ ਦੀ ਪਛਾਣ ਰਮਨ ਕੁਮਾਰ (20) ਪੁੱਤਰ ਸੁਖਜਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਕਲੋਤਾ ਥਾਣਾ ਮੁਕੇਰੀਆਂ ਵਜੋਂ ਹੋਈ ਹੈ। ਦੂਜੇ ਪਾਸੇ ਮੁਕੇਰੀਆਂ ਪੁਲਸ ਨੇ ਨੌਜਵਾਨ ਦੇ ਪਿਤਾ ਸੁਖਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।