ਟਰੱਕ ਤੇ ਟੈਂਕਰ ਦੀ ਟੱਕਰ ਨਾਲ ਨੌਜਵਾਨ ਹਲਾਕ, ਇਕ ਜ਼ਖ਼ਮੀ

Friday, Oct 06, 2017 - 03:59 AM (IST)

ਟਰੱਕ ਤੇ ਟੈਂਕਰ ਦੀ ਟੱਕਰ ਨਾਲ ਨੌਜਵਾਨ ਹਲਾਕ, ਇਕ ਜ਼ਖ਼ਮੀ

ਮਾਛੀਵਾੜਾ ਸਾਹਿਬ,   (ਟੱਕਰ, ਸਚਦੇਵਾ)-  ਸਥਾਨਕ ਸਮਰਾਲਾ ਰੋਡ 'ਤੇ ਤੜਕੇ ਟਰੱਕ ਤੇ ਦੁੱਧ ਦੇ ਟੈਂਕਰ ਵਿਚਕਾਰ ਸਿੱਧੀ ਟੱਕਰ ਹੋ ਗਈ ਅਤੇ ਇਸ ਹਾਦਸੇ 'ਚ ਨੌਜਵਾਨ ਜੀਵਨ ਸਿੰਘ (24) ਵਾਸੀ ਖੱਟਰਾਂ ਦੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਕਮਲਜੀਤ ਸਿੰਘ ਵਾਸੀ ਘੁਲਾਲ ਜ਼ਖ਼ਮੀ ਹੋ ਗਿਆ।
 ਟੈਂਕਰ ਦੇ ਮਾਲਕ ਅੰਮ੍ਰਿਤਪਾਲ ਸਿੰਘ ਅਨੁਸਾਰ ਉਹ ਤੇ ਉਸ ਦੇ ਦੋਵੇਂ ਸਾਥੀ ਸਮਰਾਲਾ ਤੋਂ ਮਾਛੀਵਾੜਾ ਵੱਲ ਆ ਰਹੇ ਸਨ ਕਿ ਸਵੇਰੇ 6 ਵਜੇ ਸਾਹਮਣਿਓਂ ਆ ਰਹੇ ਟਰੱਕ ਨਾਲ ਇਹ ਹਾਦਸਾ ਵਾਪਰ ਗਿਆ। ਹਾਦਸੇ 'ਚ ਜੀਵਨ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਪੁਲਸ ਦੀ ਸਹਾਇਤਾ ਨਾਲ ਉਸ ਨੂੰ ਗੱਡੀ 'ਚੋਂ ਕੱਢ ਕੇ ਲੁਧਿਆਣਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਹ ਦਮ ਤੋੜ ਗਿਆ ਜਦਕਿ ਟੈਂਕਰ ਨੂੰ ਚਲਾ ਰਿਹਾ ਕਮਲਜੀਤ ਸਿੰਘ ਜ਼ਖਮੀ ਹੋ ਗਿਆ ਤੇ ਉਸ ਦੇ ਵੀ ਮਾਮੂਲੀ ਸੱਟਾਂ ਲੱਗੀਆਂ। 
ਪੁਲਸ ਵਲੋਂ ਜੀਵਨ ਸਿੰਘ ਦੀ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਤੇ ਟਰੱਕ ਚਾਲਕ ਬਲਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।   


Related News