ਪੰਜਾਬ ਦੇ ਪਿੰਡ ''ਚ ਦਿਖਿਆ ਤੇਂਦੂਏ ਵਰਗਾ ਜਾਨਵਰ, ਪੈੜਾਂ ਦੇ ਨਿਸ਼ਾਨ ਦੇਖ ਇਲਾਕੇ ''ਚ ਛਾਇਆ ਦਹਿਸ਼ਤ ਦਾ ਮਾਹੌਲ

Sunday, Aug 18, 2024 - 10:43 PM (IST)

ਭਵਾਨੀਗੜ੍ਹ (ਕਾਂਸਲ)- ਨੇੜਲੇ ਪਿੰਡ ਘਰਾਚੋਂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੋਲ ਦੇਖਣ ਨੂੰ ਮਿਲਿਆ, ਜਦੋਂ ਪਿੰਡ ਘਰਾਚੋਂ ਤੋਂ ਸੰਗਰੂਰ ਨੂੰ ਜਾਂਦੀ ਸੜਕ 'ਤੇ ਪਿੰਡ ਬਲਵਾੜ ਨੇੜਿਓ ਲੰਘਦੇ ਸਰਹਿੰਦ ਚੋਅ ਦੀ ਪਟੜੀ ਉਪਰ ਪਿੰਡ ਘਰਾਚੋਂ ਦੇ ਇਕ ਕਿਸਾਨ ਨੇ ਆਪਣੇ ਖੇਤ ਨੂੰ ਜਾਣ ਸਮੇਂ ਪਟੜੀ ਉਪਰ ਤੇਂਦੂਏ ਵਰਗਾ ਇਕ ਜਾਨਵਰ ਦੇਖਣ ਸਬੰਧੀ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਘਰਾਚੋਂ ਨਿਵਾਸੀ ਕਿਸਾਨ ਹਰਪਾਲ ਸਿੰਘ ਉਰਫ ਪਾਲ ਬਾਬਾ ਨੇ ਉਸ ਦੇ ਖੇਤ ਨੂੰ ਜਾਣ ਵਾਲੇ ਰਸਤੇ ’ਚ ਉਕਤ ਜਾਨਵਰ ਦੇ ਪੈਰਾਂ ਦੀਆਂ ਪੈੜਾਂ ਦਿਖਾਉਂਦਿਆਂ ਦੱਸਿਆ ਕਿ ਬੀਤੇ ਦਿਨ ਸਵੇਰੇ ਕਰੀਬ 7 ਵਜੇ ਜਦੋਂ ਉਹ ਪਿੰਡ ਘਰਾਚੋਂ ਤੇ ਪਿੰਡ ਬਲਵਾੜ ਦੀ ਹੱਦ 'ਤੇ ਸਥਿਤ ਆਪਣੇ ਖੇਤ ਨੂੰ ਜਾਣ ਲਈ ਆਪਣੇ ਮੋਟਰਸਾਈਕਲ ਰਾਹੀਂ ਇਥੋਂ ਲੰਘਦੇ ਸਰਹਿੰਦ ਚੋਅ ਦੀ ਪਟੜੀ 'ਤੇ ਜਾ ਰਿਹਾ ਸੀ ਤਾਂ ਅੱਗੇ ਇਕ ਤੇਂਦੂਏ ਵਰਗੇ ਜਾਨਵਰ ਨੂੰ ਖੜ੍ਹਾ ਦੇਖ ਇਕਦਮ ਘਬਰਾ ਗਿਆ। 

PunjabKesari

ਉਸ ਨੇ ਤੁਰੰਤ ਆਪਣਾ ਮੋਟਰਸਾਈਕਲ ਵਾਪਸ ਮੋੜ ਲਿਆ ਤੇ ਪਿੰਡ ਆ ਕੇ ਇਸ ਦੀ ਸੂਚਨਾ ਫੋਨ ਰਾਹੀਂ ਪੁਲਸ ਨੂੰ ਦਿੱਤੀ ਤੇ ਇਸ ਸਬੰਧੀ ਪਿੰਡ ਵਾਸੀਆਂ ਨੂੰ ਵੀ ਇਸ ਦੀ ਜਾਣਕਾਰੀ ਦਿਤੀ, ਜਿਸ ਤੋਂ ਬਾਅਦ ਆਸ ਪਾਸ ਦੇ ਪਿੰਡਾਂ ’ਚ ਵੀ ਇਸ ਸਬੰਧੀ ਅਨਾਊਮੈਂਟ ਕਰਵਾ ਕੇ ਇਸ ਖੇਤਰ ਅੰਦਰ ਕੋਈ ਖੂੰਖਾਰ ਜਾਨਵਰ ਹੋਣ ਦੀ ਜਾਣਕਾਰੀ ਦਿੰਦਿਆਂ ਇਸ ਖੇਤਰ ’ਚ ਇਕੱਲੇ ਨਾ ਜਾਣ ਦੀ ਹਦਾਇਤ ਕੀਤੀ ਗਈ।

ਇਸ ਸਬੰਧੀ ਸਥਾਨਕ ਥਾਣਾ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਪੁਲਸ ਚੈਕ ਪੋਸਟ ਘਰਾਚੋਂ ਦੇ ਇੰਚਾਰਜ ਕੁਲਵਿੰਦਰ ਸਿੰਘ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਵੱਲੋਂ ਇਸ ਸਬੰਧੀ ਮੋਬਾਇਲ 'ਤੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਵੱਲੋਂ ਇਸ ਸਬੰਧੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਫਿਰ ਸਹਾਇਕ ਸਬ ਇੰਸਪੈਕਟਰ ਮੇਜਰ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਇਕ ਟੀਮ ਨੇ ਉਕਤ ਜਗ੍ਹਾਂ ’ਤੇ ਜਾ ਕੇ ਇਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 

PunjabKesari

ਟੀਮ ਨੂੰ ਕੋਈ ਵੀ ਇਸ ਤਰ੍ਹਾਂ ਦਾ ਜਾਨਵਰ ਨਜ਼ਰ ਨਹੀਂ ਆਇਆ ਪਰ ਇਥੇ ਮੌਜੂਦ ਕਿਸੇ ਜਾਨਵਰ ਦੇ ਪੈਰਾਂ ਦੀਆਂ ਵੱਡੀਆਂ ਪੈੜਾਂ ਨੂੰ ਦੇਖ ਕੇ ਇਸ ਇਲਾਕੇ 'ਚ ਜਾਨਵਰ ਦੇ ਹੋਣ ਦੀ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਇਥੇ ਨਿਗਰਾਨੀ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News