ਤਿੰਨ ਲੁਟੇਰਿਆਂ ’ਤੇ ਭਾਰੂ ਪਿਆ ਇਕੱਲਾ ਮੁੰਡਾ, ਵੀਡੀਓ ’ਚ ਦੇਖੋ ਕਿਵੇਂ ਬੇਸਬਾਲ ਫੜ ਭਜਾ-ਭਜਾ ਕੇ ਕੁੱਟਿਆ

Wednesday, Nov 29, 2023 - 06:54 PM (IST)

ਤਿੰਨ ਲੁਟੇਰਿਆਂ ’ਤੇ ਭਾਰੂ ਪਿਆ ਇਕੱਲਾ ਮੁੰਡਾ, ਵੀਡੀਓ ’ਚ ਦੇਖੋ ਕਿਵੇਂ ਬੇਸਬਾਲ ਫੜ ਭਜਾ-ਭਜਾ ਕੇ ਕੁੱਟਿਆ

ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਰਿਸ਼ੀ ਕਾਲੋਨੀ ’ਚ ਬੀਤੀ ਰਾਤ ਇਕ ਨੌਜਵਾਨ ਆਪਣੇ ਘਰ ਦੇ ਬਾਹਰ ਖੜ੍ਹਾ ਹੋ ਕੇ ਫੋਨ ’ਤੇ ਗੱਲ ਕਰ ਰਿਹਾ ਸੀ, ਜਿਥੇ ਉਸ ਕੋਲ 3 ਨੌਜਵਾਨ ਆਏ ਜਿਨ੍ਹਾਂ ਨੇ ਪਹਿਲਾਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਨ੍ਹਾਂ ਨੇ ਚਾਕੂ ਕੱਢ ਲਿਆ ਅਤੇ ਨੌਜਵਾਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ 3 ਲੁਟੇਰਿਆਂ ’ਤੇ ਇਕ ਨੌਜਵਾਨ ਭਾਰੀ ਪੈ ਗਿਆ। ਨੌਜਵਾਨ ਨੇ ਪਹਿਲਾਂ ਤਾਂ ਨਾ ਸਿਰਫ ਲੁਟੇਰਿਆਂ ਨੂੰ ਖਦੇੜ ਦਿੱਤਾ ਸਗੋਂ ਆਪਣੀ ਗੱਡੀ ਵਿਚ ਰੱਖਿਆ ਬੇਸਬਾਲ ਕੱਢ ਕੇ ਲੁਟੇਰਿਆਂ ’ਤੇ ਹਮਲਾ ਬੋਲ ਦਿੱਤਾ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜੋ ਘਟਨਾ ਸਥਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।

ਇਹ ਵੀ ਪੜ੍ਹੋ : ਨਿਹੰਗ ਸਿੰਘਾਂ ਦੇ ਬਾਣੇ ’ਚ ਆਏ ਨੌਜਵਾਨਾਂ ਨੇ ਕੀਤੀ ਵੱਡੀ ਵਾਰਦਾਤ, ਵੀਡੀਓ ਦੇਖ ਉੱਡਣਗੇ ਹੋਸ਼

ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਿਲਾਂ ਤਾਂ ਇਹ ਬਹਾਦਰ ਨੌਜਵਾਨ ਲੁਟੇਰਿਆਂ ਦੇ ਚਪੇੜਾਂ ਜੜਦਾ ਹੈ ਅਤੇ ਫਿਰ ਆਪਣੀ ਗੱਡੀ ’ਚੋਂ ਬੇਸਬਾਲ ਕੱਢ ਕੇ ਲੁਟੇਰਿਆਂ ਦੀ ਜੰਮ ਕੇ ਕੁੱਟਮਾਰ ਕਰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਪੁਲਸ ਨੂੰ ਲੁਟੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਇਸ ਗੰਭੀਰ ਸੰਕਟ ’ਚ ਸੂਬਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News