8 ਸਾਲ ਪਹਿਲਾਂ ਅਗਵਾ ਕੀਤੀ ਹਿੰਦੂ ਲੜਕੀ ਆਪਣੇ ਮਾਂ-ਬਾਪ ਦੇ ਕੋਲ ਪਹੁੰਚੀ

Friday, Jul 09, 2021 - 11:52 PM (IST)

8 ਸਾਲ ਪਹਿਲਾਂ ਅਗਵਾ ਕੀਤੀ ਹਿੰਦੂ ਲੜਕੀ ਆਪਣੇ ਮਾਂ-ਬਾਪ ਦੇ ਕੋਲ ਪਹੁੰਚੀ

ਗੁਰਦਾਸਪੁਰ (ਜ. ਬ.)- ਪਾਕਿਸਤਾਨ ਦੇ ਕਸਬਾ ਫਿਰੋਜ਼ਵਾਲਾ ਤੋਂ 8 ਸਾਲ ਪਹਿਲਾਂ ਅਗਵਾ ਕੀਤੀ ਇਕ ਹਿੰਦੂ ਲੜਕੀ, ਉਹ ਅਗਵਾ ਕਰਨ ਵਾਲਿਆਂ ਤੋਂ ਨਹੀਂ, ਸਗੋਂ ਜਿਸ ਦੇ ਕੋਲ ਉਸ ਨੂੰ ਵੇਚਿਆ ਗਿਆ ਸੀ, ਉਸ ਦੇ ਚੁੰਗਲ ਤੋਂ ਬਚ ਕੇ ਆਪਣੇ ਮਾਂ-ਬਾਪ ਦੇ ਕੋਲ ਪਹੁੰਚਣ ’ਚ ਸਫਲ ਹੋ ਗਈ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਲਗਭਗ ਹਿੰਦੂ ਲੜਕੀ ਮਹਿਕ (ਉਦੋਂ ਉਮਰ 12 ਸਾਲ) ਨੇ ਹੁਣ ਵਾਪਸ ਆਪਣੇ ਮਾਂ-ਬਾਪ ਦੇ ਕੋਲ ਪਹੁੰਚਣ ਦੇ ਬਾਅਦ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਨੂੰ ਅਗਵਾ ਕਰਕੇ ਉਸ ਨਾਲ ਕੁਝ ਦਿਨ ਜਬਰ-ਜ਼ਨਾਹ ਕਰਨ ਤੋਂ ਬਾਅਦ ਅਗਵਾਕਾਰਾਂ ਨੇ ਉਸ ਨੂੰ ਸ਼ੇਖੂਪੁਰਾ ਇਲਾਕੇ ’ਚ ਕਿਸੇ ਨੂੰ 3 ਲੱਖ ’ਚ ਵੇਚ ਦਿੱਤਾ ਸੀ।

ਇਹ ਖਬਰ ਪੜ੍ਹੋ- ENG v PAK : ਬੇਨ ਸਟੋਕਸ ਨੇ ਤੋੜਿਆ ਧੋਨੀ ਦਾ ਇਹ ਖਾਸ ਰਿਕਾਰਡ


ਮਹਿਕ ਨੇ ਮਾਤਾ-ਪਿਤਾ ਦੇ ਨਾਲ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਜਦ ਉਹ ਇਮਾਨੀਆਂ ਕਾਲੋਨੀ ਫਿਰੋਜ਼ਵਾਲਾ ’ਚ ਰਹਿੰਦੇ ਸਨ ਅਤੇ ਉਸ ਨੂੰ ਅਗਵਾ ਉਦੋਂ ਕੀਤਾ ਗਿਆ, ਜਦ ਉਹ ਗੁਆਂਢੀ ਲੜਕੀ ਦੇ ਨਾਲ ਘਰ ਦੇ ਬਾਹਰ ਖੇਡ ਰਹੀ ਸੀ। ਅਗਵਾ ਕਰਨ ਵਾਲਿਆਂ ਦੇ ਨਾਲ ਇਕ ਔਰਤ ਵੀ ਸੀ। ਅਗਵਾਕਾਰਾਂ ਨੇ ਉਸ ਨੂੰ ਫਜ਼ਲ ਨਾਂ ਦੇ ਕਿਸੇ ਵਿਅਕਤੀ ਨੂੰ ਵੇਚਿਆ ਸੀ, ਜੋ ਉਸ ਨਾਲ ਕਈ ਦਿਨ ਜਬਰ-ਜ਼ਨਾਹ ਕਰਦਾ ਰਿਹਾ ਅਤੇ ਉਸ ਤੋਂ ਬਾਅਦ ਉਸ ਨੂੰ ਫਿਰ ਜ਼ਿਲਾ ਝੰਗ ’ਚ ਵੇਚ ਕੇ ਖਰੀਦਣ ਵਾਲਿਆਂ ਨਾਲ ਨਿਕਾਹ ਕਰਵਾ ਦਿੱਤਾ ਗਿਆ।

ਇਹ ਖਬਰ ਪੜ੍ਹੋ- ਵਿਜੀਲੈਂਸ ਵੱਲੋਂ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਤੇ 1 ਹੋਰ ਕਰਮਚਾਰੀ ਰਿਸ਼ਵਤ ਲੈਂਦੇ ਕਾਬੂ


ਮਹਿਕ ਨੇ ਦੋਸ਼ ਲਗਾਇਆ ਕਿ ਜੋ ਲੋਕ ਉਸ ਨੂੰ ਅਗਵਾ ਕਰਕੇ ਲੈ ਗਏ ਸੀ, ਉਹ ਪੰਜਾਬ ਇਲਾਕੇ ਤੋਂ ਵੱਡੀ ਗਿਣਤੀ ਵਿਚ ਲੜਕੀਆਂ ਵਿਸ਼ੇਸ ਕਰ ਕੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਅੱਗੇ ਵੇਚਦੇ ਹਨ। ਜਦ ਉਸ ਨੂੰ ਅਗਵਾ ਕੀਤਾ ਗਿਆ ਸੀ, ਅਗਵਾਕਾਰਾਂ ਦੀ ਹਿਰਾਸਤ ਵਿਚ 10-10 ਸਾਲ ਦੀਆਂ ਦੋ ਹੋਰ ਕ੍ਰਿਸ਼ਚੀਅਨ ਲੜਕੀਆਂ ਵੀ ਸੀ। ਪੁਲਸ ਨੇ ਮਹਿਕ ਦਾ ਮੈਜਿਸਟ੍ਰੇਟ ਸਾਹਮਣੇ ਅੱਜ ਬਿਆਨ ਕਰਵਾ ਕੇ ਉਸ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News