ਕੁਝ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਖਾਧਾ ਜ਼ਹਿਰ, ਪੁਲਸ ਸਾਹਮਣੇ ਦਿੱਤੇ ਇਹ ਬਿਆਨ

Wednesday, Jul 21, 2021 - 06:19 PM (IST)

ਕੁਝ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਖਾਧਾ ਜ਼ਹਿਰ, ਪੁਲਸ ਸਾਹਮਣੇ ਦਿੱਤੇ ਇਹ ਬਿਆਨ

ਬੰਗਾ (ਚਮਨ ਲਾਲ /ਰਾਕੇਸ਼ ) : ਬੰਗਾ ਨਜ਼ਦੀਕੀ ਪੈਂਦੇ ਪਿੰਡ ਮੰਗੂਵਾਲ ਵਿਖੇ ਇਕ ਨਵ ਵਿਆਹੇ ਜੋੜੇ ਵਲੋਂ ਸਲਫਾਸ ਖਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬੰਗਾ ਪੁਲਸ ਦੇ ਐੱਸ. ਐੱਚ. ਓ. ਚੋਧਰੀ ਨਰੇਸ਼ ਕੁਮਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਰਸ਼ਦੀਪ ਪੁੱਤਰ ਜਰਨੈਲ ਸਿੰਘ ਅਤੇ ਦਲਜੀਤ ਕੌਰ ਪਤਨੀ ਅਰਸ਼ਦੀਪ ਦਾ ਵਿਆਹ 8-9 ਮਹੀਨੇ ਪਹਿਲਾਂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਅਤੇ ਉਸਦੀ ਪਤਨੀ ਨੇ ਆਪਣੇ ਬਿਆਨਾਂ ’ਚ ਦੱਸਿਆ ਸੀ ਕਿ ਉਨ੍ਹਾਂ ਵਲੋਂ ਸਲਫਾਸ ਦੀਆਂ ਗੋਲੀਆਂ ਆਪਣੀ ਮਰਜ਼ੀ ਨਾਲ ਖਾਧੀਆਂ ਗਈਆਂ ਹਨ। ਇਸ ’ਚ ਕਿਸੇ ਦਾ ਕੋਈ ਕਸੂਰ ਨਹੀਂ ਹੈ।

ਇਹ ਵੀ ਪੜ੍ਹੋ :  ਕੀ ਹਾਈਕਮਾਨ ਦੇ ਫਰਮਾਨ ’ਤੇ ਅਮਲ ਕਰਨਗੇ ਨਾਰਾਜ਼ ‘ਕਪਤਾਨ’?

ਇੱਥੇ ਜ਼ਿਕਰਯੋਗ ਹੈ ਕਿ ਅਰਸ਼ਦੀਪ ਵਿਆਹ ਤੋਂ ਕੁੱਝ ਸਮਾਂ ਪਹਿਲਾਂ ਹੀ ਮਲੇਸ਼ੀਆ ਤੋਂ ਵਾਪਸ ਆਇਆ ਸੀ। ਥਾਣਾ ਸਦਰ ਬੰਗਾ ਨੇ ਦੱਸਿਆ ਕਿ ਜੋੜੇ’ਚੋਂ ਇਕ ਦੀ ਮੌਤ ਹੋ ਗਈ ਹੈ ਅਤੇ ਦੂਜੇ ਦੀ ਹਾਲਤ ਗੰਭੀਰ ਹੈ। ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰੱਖਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਨਵ ਵਿਆਹੇ ਜੋੜੇ ਨੇ ਇਹ ਕਦਮ ਕਿਉਂ ਚੁੱਕਿਆ ਹੈ, ਇਸ ਬਾਰੇ ਕੋਈ ਖੁ਼ਲਾਸਾ ਨਹੀਂ ਹੋ ਸਕਿਆ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਜ ਕੁੰਦਰਾ ਕੇਸ ’ਚ ਖੁਲਾਸਾ, ਵਟਸਐਪ ਗਰੁੱਪ ਜ਼ਰੀਏ ਸਾਂਝੀ ਹੁੰਦੀ ਸੀ ਅਸ਼ਲੀਲ ਵੀਡੀਓ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News