ਚੋਰ ਬੱਸ ਦੇ ਸ਼ੀਸ਼ੇ ਤੇ ਰਿਕਸ਼ਾ ਚੋਰੀ ਕਰ ਕੇ ਹੋਏ ਰਫੂਚੱਕਰ

Saturday, Jul 22, 2017 - 11:18 AM (IST)

ਚੋਰ ਬੱਸ ਦੇ ਸ਼ੀਸ਼ੇ ਤੇ ਰਿਕਸ਼ਾ ਚੋਰੀ ਕਰ ਕੇ ਹੋਏ ਰਫੂਚੱਕਰ


ਕਲਾਨੌਰ(ਮਨਮੋਹਨ)-ਸਰਹੱਦੀ ਕਸਬਾ ਕਲਾਨੌਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਇਕ ਬੱਸ ਦੇ 10 ਐਲੂਮੀਨੀਅਮ ਫਰੇਮ ਵਾਲੇ ਸ਼ੀਸ਼ੇ ਅਤੇ ਇਕ ਰਿਕਸ਼ਾ ਚੋਰੀ ਕਰ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦੇ ਹੋਏ ਬੱਸ ਦੇ ਮਾਲਕ ਨਿਰਮਲ ਸਿੰਘ ਬਿੱਟੂ ਸਾਬਕਾ ਪੰਚਾਇਤ ਮੈਂਬਰ ਵਾਸੀ ਕਲਾਨੌਰ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਬੱਸ ਸ਼ਹੀਦ ਭਗਤ ਸਿੰਘ ਗੇਟ ਦੇ ਨਜ਼ਦੀਕ ਆਪਣੀ ਹਵੇਲੀ 'ਚ ਪਾਰਕ ਕੀਤੀ ਹੋਈ ਸੀ ਕਿ ਬੀਤੀ ਰਾਤ ਅਣਪਛਾਤੇ ਚੋਰ ਬੱਸ ਦੀਆਂ ਬਾਰੀਆਂ ਨਾਲ ਲੱਗੇ 10 ਐਲੂਮੀਨੀਅਮ ਫਰੇਮ ਵਾਲੇ ਸ਼ੀਸ਼ੇ ਜਿਸ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਬਣਦੀ ਹੈ, ਚੋਰੀ ਕਰ ਕੇ ਲੈ ਗਏ। ਦੂਸਰੀ ਚੋਰੀ ਦੀ ਘਟਨਾ ਸਬੰੰਧੀ ਜਾਣਕਾਰੀ ਦਿੰਦੇ ਹੋਏ ਸੋਨੂੰ ਵਰਮਾ ਪੁੱਤਰ ਅਮਰਜੀਤ ਵਰਮਾ ਨਿਵਾਸੀ ਕਲਾਨੌਰ ਨੇ ਦੱਸਿਆ ਕਿ ਅਸੀਂ ਗੁਰਦਾਸਪੁਰ ਮਾਰਗ 'ਤੇ ਸਟੇਟ ਬੈਂਕ ਆਫ ਪਟਿਆਲਾ ਦੇ ਨਜ਼ਦੀਕ ਆਪਣੀ ਹਵੇਲੀ 'ਚ ਇਕ ਗੈਰਜ ਬਣਾ ਕੇ ਆਪਣੀਆਂ ਕਾਰਾਂ ਅਤੇ ਰਿਕਸ਼ਾ ਆਦਿ ਪਾਰਕ ਕਰ ਕੇ ਗੇਟ ਨੂੰ ਜਿੰਦਰਾ ਲਾਇਆ ਹੋਇਆ ਸੀ ਕਿ ਬੀਤੀ ਰਾਤ ਚੋਰਾਂ ਨੇ ਗੇਟ ਦਾ ਜਿੰਦਰਾ ਤੋੜ ਕੇ ਗੈਰਜ 'ਚ ਲੱਗਾ ਰਿਕਸ਼ਾ ਚੋਰੀ ਕਰ ਲਿਆ।


Related News