ਟਾਂਡਾ ’ਚ ਰੇਲਵੇ ਫਾਟਕ ਨੇੜੇ ਹੋਇਆ ਬਲਾਸਟ, ਪੁਲਸ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾ
Thursday, Feb 29, 2024 - 07:02 PM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ) : ਜਲੰਧਰ ਪਠਾਨਕੋਟ ਰੇਲ ਮਾਰਗ ਤੇ ਪਿੰਡ ਪਲਾਂ ਚੱਕ 71 ਨੰਬਰ ਫਾਟਕ ਨੇੜੇ ਸਵੇਰੇ 11 .30 ਵਜੇ ਦੇ ਕਰੀਬ ਬਲਾਸਟ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਅਤੇ ਟਾਂਡਾ ਪੁਲਸ ਨੂੰ ਭਾਜੜਾ ਪੈਣ ਗਈਆਂ। ਇਸ ਦੇ ਨਾਲ ਹੀ ਪੂਰੇ ਇਲਾਕੇ ’ਚ ਸਨਸਨੀ ਫੈਲ ਗਈ। ਇਸ ਬਲਾਸਟ ਨਾਲ ਰੇਲਵੇ ਗੇਟਮੈਨ ਸੋਨੂੰ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਉੱਤਰ ਪ੍ਰਦੇਸ਼ ਜ਼ਖ਼ਮੀ ਹੋ ਗਿਆ ਹੈ। ਉਸਦੀ ਲੱਤ ’ਤੇ ਸੋਜ ਆਉਣ ਕਾਰਨ ਉਸਨੂੰ ਖੁੱਡਾ ਦੇ ਨਿੱਜੀ ਕਲੀਨਿਕ ’ਚ ਮੁੱਢਲੀ ਮੈਡੀਕਲ ਮਦਦ ਦਿੱਤੀ ਗਈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਰੇਲਵੇ ਪੁਲਸ ਅਤੇ ਟਾਂਡਾ ਪੁਲਸ ਦੇ ਅਧਿਕਾਰੀਆਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੱਸਿਆ ਹੈ ਕਿ ਇਹ ਬਲਾਸਟ ਬੇਹੱਦ ਹਲਕਾ ਸੀ ਅਤੇ ਪੁਟਾਸ਼ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਦਾ ਭਾਜਪਾ ਨਾਲ ਨਹੀਂ ਹੋਵੇਗਾ ਗਠਜੋੜ ! ਬਿਆਨਾਂ ਨੇ ਛੇੜੀ ਚਰਚਾ
ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਕਿਸਾਨ ਵੱਲੋਂ ਜੰਗਲੀ ਜਾਨਵਰਾਂ ਨੂੰ ਡਰਾਉਣ ਲਈ ਪਟਾਕੇ ’ਚ ਵਰਤੋਂ ’ਚ ਲਿਆਂਦਾ ਪੋਟਾਸ਼ ਇੱਥੇ ਕੋਈ ਪੰਛੀ ਚੁੱਕ ਲਿਆਇਆ ਹੋਵੇ। ਇਹ ਕੋਈ ਆਈ. ਈ. ਡੀ. ਬਲਾਸਟ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਫਿਰ ਵੀ ਪੁਖਤਾ ਜਾਂਚ ਲਈ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਮਾਹਿਰਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ। ਫਿਲਹਾਲ ਸੁਰੱਖਿਆ ਕਾਰਨਾਂ ਕਾਰਨ ਜਲੰਧਰ ਪਠਾਨਕੋਟ ਰੇਲ ਮਾਰਗ ’ਤੇ ਰੇਲ ਆਵਾਜਾਹੀ ਬੰਦ ਕੀਤੀ ਗਈ ਹੈ। ਫ਼ਿਲਹਾਲ ਪੁਲਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਭਾਜਪਾ ਵੱਡੇ ਪੱਧਰ ’ਤੇ ਲੋਕ ਸਭਾ ਮੈਂਬਰਾਂ ਦੀਆਂ ਟਿਕਟਾਂ ਕੱਟਣ ਦੀ ਤਿਆਰੀ ’ ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e