ਬਿਨਾਂ ਕੋਈ ਜੁਰਮ ਕੀਤੇ 3 ਸਾਲਾ ਬੱਚੀ ਜੇਲ ਵਿਚ ਕੱਟ ਰਹੀ ਹੈ ਸਜ਼ਾ

02/26/2018 12:58:25 AM

ਗੁਰਦਾਸਪੁਰ,  (ਵਿਨੋਦ)- ਬਿਨਾਂ ਕੋਈ ਜੁਰਮ ਕੀਤੇ 3 ਸਾਲਾ ਬੱਚੀ ਕੇਂਦਰੀ ਜੇਲ ਗੁਰਦਾਸਪੁਰ ਵਿਚ ਸਜ਼ਾ ਕੱਟ ਰਹੀ ਹੈ। ਬੇਸ਼ੱਕ ਜੇਲ ਸੁਪਰਡੈਂਟ ਸਮੇਤ ਹੋਰ ਜੇਲ ਸਟਾਫ ਬੱਚੀ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਅਤੇ ਉਸਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਹਨ ਪਰ ਇਹ ਬੱਚੀ ਆਪਣੀ ਮਾਂ ਨਾਲ ਉਦੋਂ ਦੀ ਜੇਲ ਵਿਚ ਹੈ, ਜਦੋਂ ਉਹ ਸਿਰਫ 1 ਮਹੀਨੇ ਦੀ ਸੀ।
ਕੀ ਕਹਿੰਦੇ ਹਨ ਜੇਲ ਸੁਪਰਡੈਂਟ
ਜੇਲ ਵਿਚ ਬੰਦ ਰੀਟਾ ਪਤਨੀ ਕੁਲਵਿੰਦਰ ਸਿੰਘ ਵਾਸੀ ਪੁਰਾਣਾ ਸ਼ਾਲਾ ਸਬੰਧੀ ਜੇਲ ਸੁਪਰਡੈਂਟ ਰਣਧੀਰ ਸਿੰਘ ਉੱਪਲ ਨੇ ਦੱਸਿਆ ਕਿ ਉਸ ਦੇ ਜੇਲ ਰਿਕਾਰਡ ਅਨੁਸਾਰ ਪੁਰਾਣਾ ਸ਼ਾਲਾ ਪੁਲਸ ਨੇ ਉਸ ਨੂੰ ਅੱਧਾ ਕਿਲੋ ਨਸ਼ੇ ਦੇ ਪਾਊਡਰ ਨਾਲ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਕੇਸ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਪਾਏ ਜਾਣ 'ਤੇ ਅਦਾਲਤ ਨੇ 10 ਸਾਲ ਦੀ ਸਜ਼ਾ ਸੁਣਾਈ ਸੀ। ਉਸ ਦੇ ਨਾਲ ਉਸ ਦੀ ਲੜਕੀ ਜੇਲ ਵਿਚ ਆਕਰਸ਼ਣ ਦਾ ਕੇਂਦਰ ਹੈ। ਇਹ ਇਕ ਮਾਤਰ ਬੱਚੀ ਹੈ, ਜੋ ਇਸ ਜੇਲ ਵਿਚ ਆਪਣੀ ਮਾਂ ਨਾਲ ਰਹਿ ਰਹੀ ਹੈ। ਤਿੰਨ ਸਾਲਾ ਬੱਚੀ ਸੁਖਮਨਪ੍ਰੀਤ ਕੌਰ ਦੇ ਜੇਲ ਵਿਚ ਰਹਿਣ ਸਬੰਧੀ ਸਾਨੂੰ ਅਲੱਗ ਤੋਂ ਕੋਈ ਫੰਡ ਨਹੀਂ ਮਿਲਦਾ, ਇਸ ਲਈ ਅਸੀਂ ਆਪਣੇ ਪੱਧਰ 'ਤੇ ਬੱਚੀ ਲਈ ਕੱਪੜਿਆਂ ਆਦਿ ਦਾ ਪ੍ਰਬੰਧ ਕਰਦੇ ਹਾਂ ਅਤੇ ਖਿਡੌਣੇ ਆਦਿ ਵੀ ਮੁਹੱਈਆ ਕਰਵਾ ਦਿੰਦੇ ਹਾਂ। 


Related News