3 ਸਾਲਾ ਮਾਸੂਮ ਦੀ ਡਿੱਗੀ ’ਚ ਡੁੱਬਣ ਕਾਰਨ ਮੌਤ, ਘਰ ਦਾ ਸੀ ਇਕਲੌਤਾ ਚਿਰਾਗ

Tuesday, Apr 09, 2024 - 06:06 AM (IST)

3 ਸਾਲਾ ਮਾਸੂਮ ਦੀ ਡਿੱਗੀ ’ਚ ਡੁੱਬਣ ਕਾਰਨ ਮੌਤ, ਘਰ ਦਾ ਸੀ ਇਕਲੌਤਾ ਚਿਰਾਗ

ਅਬੋਹਰ (ਸੁਨੀਲ)– ਸੋਮਵਾਰ ਸਵੇਰੇ ਮਲੋਟ ਦੇ ਰਹਿਣ ਵਾਲੇ ਇਕ 3 ਸਾਲਾ ਬੱਚੇ ਦੀ ਘਰ ’ਚ ਬਣੀ ਡਿੱਗੀ ’ਚ ਡੁੱਬਣ ਕਾਰਨ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਉਹ ਪਿੰਡ ਰਾਮਪੁਰਾ ਨਰਾਇਣਪੁਰਾ ’ਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਅਨੁਸਾਰ ਮਲੋਟ ਦੇ ਇਕਬਾਲ ਕਾਲੋਨੀ ਵਾਸੀ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਦੇ 3 ਸਾਲਾ ਇਕਲੌਤੇ ਪੁੱਤਰ ਏਕਮ ਨੂੰ ਰਾਮਪੁਰਾ ਨਾਰਾਇਣਪੁਰਾ ’ਚ ਰਹਿਣ ਵਾਲੇ ਮਨਪ੍ਰੀਤ ਦੇ ਮਾਮੇ ਗੁਰਸੇਵਕ ਸਿੰਘ ਦੀ ਪਤਨੀ ਆਪਣੇ ਨਾਲ ਇਥੇ ਰਾਮਪੁਰਾ ’ਚ ਲੈ ਆਈ ਸੀ ਕਿਉਂਕਿ ਜ਼ਿਆਦਾਤਰ ਏਕਮ ਇਥੇ ਗੁਰਸੇਵਕ ਦੀ ਪਤਨੀ ਕੋਲ ਹੀ ਰਹਿੰਦਾ ਸੀ, ਜਦਕਿ ਉਸ ਦੀ ਮਾਂ ਮਨਪ੍ਰੀਤ ਮਲੋਟ ’ਚ ਆਪਣੇ ਨਾਨਕੇ ਘਰ ’ਚ ਹੀ ਰਹਿੰਦੀ ਸੀ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ

ਸੋਮਵਾਰ ਨੂੰ ਏਕਮ ਘਰ ’ਚ ਖੇਡ ਰਿਹਾ ਸੀ ਤੇ ਖੇਡਦੇ-ਖੇਡਦੇ ਘਰ ’ਚ ਬਣੀ ਪਾਣੀ ਦੀ ਡਿੱਗੀ ਦਾ ਢੱਕਣ ਖੁੱਲ੍ਹਣ ਕਾਰਨ ਉਹ ਉਸ ’ਚ ਡਿੱਗ ਪਿਆ। ਜਦੋਂ ਕਾਫ਼ੀ ਸਮੇਂ ਗੁਰਸੇਵਕ ਦੀ ਪਤਨੀ ਨੂੰ ਏਕਮ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਆਲੇ-ਦੁਆਲੇ ਦੇਖਿਆ ਤਾਂ ਡਿੱਗੀ ਦਾ ਢੱਕਣ ਖੁੱਲ੍ਹਾ ਦੇਖ ਉਸ ’ਚ ਦੇਖਿਆ ਤਾਂ ਏਕਮ ਉਸ ’ਚ ਡੁੱਬਿਆ ਹੋਇਆ ਸੀ।

ਉਨ੍ਹਾਂ ਜਲਦ ਨੇਡ਼ੇ-ਤੇਡ਼ੇ ਦੇ ਲੋਕਾਂ ਦੀ ਮਦਦ ਨਾਲ ਏਕਮ ਨੂੰ ਬਾਹਰ ਕੱਢਿਆ ਤੇ ਸੀਤੋ ਗੁੰਨੋਂ ਦੇ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ। ਪਰਿਵਾਰ ਵਾਲੇ ਉਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਏ, ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News