ਏ. ਟੀ. ਐੱਮ. ਤੋੜ ਕੇ ਕੈਸ਼ ਚੋਰੀ ਕਰਨ ਦੀ ਅਸਫਲ ਕੋਸ਼ਿਸ਼
Tuesday, Jun 12, 2018 - 12:51 AM (IST)

ਪਟਿਆਲਾ, (ਬਲਜਿੰਦਰ)— ਸ਼ਹਿਰ ਦੀ ਭਾਦਸੋਂ ਰੋਡ 'ਤੇ ਸਥਿਤ ਪੀ. ਐੱਨ. ਬੀ. ਦਾ ਚੋਰਾਂ ਵੱਲੋਂ ਏ. ਟੀ. ਐੱਮ. ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਹੀਂ ਹੋ ਸਕੀ। ਇਸ ਦੀ ਸ਼ਿਕਾਇਤ ਬੈਂਕ ਮੈਨੇਜਰ ਸਤੀਸ਼ ਕੁਮਾਰ ਨੇ ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੂੰ ਦਿੱਤੀ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੈਨੇਜਰ ਮੁਤਾਬਕ ਬੈਂਕ ਨਾਲ ਲਗਦੇ ਏ. ਟੀ. ਐੱਮ. ਦੀ ਭੰਨ-ਤੋੜ ਕਰ ਕੇ ਉਸ ਵਿਚੋਂ ਕੈਸ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੈਸ਼ ਚੋਰੀ ਨਹੀਂ ਹੋ ਸਕਿਆ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਸ਼ਹਿਰ ਦੇ ਰਾਘੋਮਾਜਰਾ ਇਲਾਕੇ ਵਿਚ ਕਰਨੈਲ ਸਿੰਘ ਵਾਸੀ ਮਕਾਨ ਨੰ. 148 ਗਲੀ ਨੰ. 1 ਰਾਘੋਮਾਜਰਾ ਪਟਿਆਲਾ ਦੇ ਘਰ ਵਿਚੋਂ ਅਣਪਛਾਤੇ ਵਿਅਕਤੀਆਂ ਨੇ ਇਕ ਮੂਰਤੀ ਅਤੇ 20-22 ਹਜ਼ਾਰ ਰੁਪਏ ਚੋਰੀ ਕਰ ਲਏ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।