ਏ. ਟੀ. ਐੱਮ ਕਾਰਡ ਬਦਲਾ ਕੇ ਕਢਵਾਏ ਪੈਸੇ
Tuesday, Dec 19, 2017 - 05:00 PM (IST)

ਜ਼ੀਰਾ (ਅਕਾਲੀਆਂ ਵਾਲਾ) - ਪਿੰਡ ਸਨੇਰ ਦੇ ਇਕ ਵਿਅਕਤੀ ਨਾਲ ਏ. ਟੀ. ਐੱਮ ਬਦਲ ਕੇ 97500 ਦੀ ਠੱਗੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਜੰਟ ਸਿੰਘ ਪੁੱਤਰ ਅਜਾਇਬ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਐੱਸ. ਬੀ. ਆਈ ਦੇ ਏ. ਟੀ. ਐੱਮ 'ਚੋਂ 16 ਦਸੰਬਰ ਨੂੰ ਪੈਸੇ ਕਢਵਾਉਣ ਗਿਆ ਸੀ ਤੇ ਇਕ ਚਲਾਕ ਵਿਅਕਤੀ ਨੇ ਮੈਨੂੰ ਗੱਲਾਂ 'ਚ ਲਗਾ ਕੇ ਮੇਰਾ ਏ. ਟੀ. ਐੱਮ ਬਦਲ ਲਿਆ। ਇਸ ਤੋਂ ਉਪਰੰਤ ਉਸ ਨੇ 40 ਹਜ਼ਾਰ ਰੁਪਏ ਮੇਰੇ ਖਾਤੇ 'ਚੋਂ ਕੱਢਵਾ ਲਏ ਤੇ 40 ਹਜ਼ਾਰ ਕਿਸੇ ਵਿਅਕਤੀ ਦੇ ਖਾਤੇ 'ਚ ਤਬਦੀਲ ਕਰਵਾਏ। ਉਸਨੇ 16 ਹਜ਼ਾਰ ਤੇ 1500 ਰੁਪਏ ਖਾਤੇ 'ਚੋਂ ਕਢਵਾ ਲਏ। ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਇਨਸਾਫ ਦੀ ਮੰਗ ਕੀਤੀ ਹੈ।