''OK, Bye Bye...'' ਕਹਿ ਕੇ ਖੋਹ ਕੇ ਲੈ ਗਏ ਮੋਬਾਈਲ
Friday, Feb 06, 2026 - 07:10 PM (IST)
ਲੁਧਿਆਣਾ (ਸਿਆਲ): ਹਥਿਆਰ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਕਿਸੇ ਵੀ ਸਮੇਂ ਰਾਹਗੀਰਾਂ ਤੋਂ ਮੋਬਾਈਲ, ਨਕਦੀ, ਸੋਨਾ ਹਥਿਆਰ ਦਿਖਾ ਕੇ ਖੋਹਣ ਵਿਚ ਦੇਰੀ ਨਹੀਂ ਕਰਦੇ। ਅੱਜ ਸਵੇਰੇ ਉੱਤਰੀ ਵਿਧਾਨ ਸਭਾ ਖੇਤਰ ਵਿਚ ਪੈਂਦੇ ਗੋਕੁਲ ਰੋਡ 'ਤੇ ਇਲਾਕੇ ਦਾ ਇਕ ਨਿਵਾਸੀ ਆਪਣੇ ਪਾਲਤੂ ਕੁੱਤੇ ਨੂੰ ਘੁੰਮਾ ਰਿਹਾ ਸੀ। ਮੋਟਰਸਾਈਕਲ 'ਤੇ 2 ਅਣਪਛਾਤੇ ਵਿਅਕਤੀ ਆਏ ਅਤੇ ਮੋਬਾਈਲ ਖੋਹ ਕੇ 'ਓਕੇ ਬਾਏ ਬਾਏ' ਕਹਿ ਕੇ ਫ਼ਰਾਰ ਹੋ ਗਏ। ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਦਿਨ-ਦਿਹਾੜੇ ਵਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
